ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪੱਤਰਕਾਰਤਾ ਦੇ ਖੇਤਰ ਵਿੱਚ ਤਕਰੀਬਨ 40 ਸਾਲ ਤੋ ਵੱਧ ਸੇਵਾ ਨਿਭਾਉਣ ਵਾਲੇ ਮਨਜੀਤ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ।ਜਿੰਨਾਂ ਦਾ ਅੰਤਿਮ ਸਸਕਾਰ ਅੱਜ ਗੁਰਦੁਆਰਾ ਸ਼ਹੀਦ ਗੰਜ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।ਮਨਜੀਤ ਸਿੰਘ ਦੀ ਚਿੱਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਸਿਮਰਨ ਸਿੰਘ ਨੇ ਦਿਖਾਈ।ਇਸ ਸਮੇਂ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਵਿਅਕਤੀ ਸ਼ਾਮਲ ਹੋਏ।ਜਿਨ੍ਹਾਂ ਵਿਚ ਮਨਜੀਤ ਸਿੰਘ ਤਰਨਤਾਰਨੀ, ਹਰਭਜਨ ਸਿੰਘ ਬਰਾੜ, ਪੱਤਰਕਾਰ ਗੁਰਦਿਆਲ ਸਿੰਘ, ਅਸ਼ੋਕ ਸੋਨੀ, ਨਰਿੰਦਰ ਸ਼ਰਮਾ, ਜਗਤਾਰ ਸਿੰਘ ਲਾਂਬਾ, ਅਸ਼ੋਕ ਨੀਰ, ਦਿਲਜੀਤ ਸਿੰਘ ਬੇਦੀ ਤੇ ਸੁਰਜੀਤ ਸਿੰਘ ਰਾਹੀ ਆਦਿ ਸ਼ਾਮਲ ਸਨ।
ਸਿਮਰਨ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਨਮਿਤ ਅੰਤਮ ਅਰਦਾਸ 19 ਮਈ ਨੂੰ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਬਲਾਕ ਏ ਰਣਜੀਤ ਐਵੀਨਿਊ ਦੁਪਿਹਰ 1.00 ਵਜੇ ਤੋ 2.00 ਵਜੇ ਤੱਕ ਹੋਵੇਗੀ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media