ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਜੀਠਾ ਰੋਡ ਸਥਿਤ ਇਕ ਸਤਿਗੁਰੂ ਇੰਟਰਪ੍ਰਾਈਜਿਜ ਮਨੀ ਐਕਸਚੇਂਜਰ ਵਿਖੇ ਤਿੰਨ ਨੌਜਵਾਨਾਂ ਵਲੋਂ
ਪਸਤੌਲ ਦੀ ਨੋਕ ‘ਤੇ ਕੀਤੀ ਲੁੱਟ ‘ਚ ਸ਼ਾਮਲ ਦੋ ਹੋਰ ਨੌਜਵਾਨਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ।ਡੀ.ਸੀ.ਪੀ ਜਾਂਚ ਮੁਖਵਿੰਦਰ ਸਿੰਘ ਭੁੱਲਰ ਪ੍ਰੈਸ ਕਾਨਫਰੰਸ ਦੌਰਾਨ ਨੇ ਦਸਿਆ ਹੈ ਕਿ 14 ਮਾਰਚ ਨੂੰ ਤਿੰਨ ਨੌਜਵਾਨ ਉਕਤ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ ‘ਤੇ 60,000 ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਸਨ।ਜਿੰਨਾਂ ਵਿੱਚ ਸ਼ਾਮਿਲ ਇਕ ਦੋਸ਼ੀ ਲਵਪ੍ਰੀਤ ਸਿੰਘ ਨੂੰ 25 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਜਿਸ ਦੇ ਦੋ ਸਾਥੀਆਂ ਬਿਕਰਮਜੀਤ ਸਿੰਘ ਅਤੇ ਸੰਦੀਪ ਸਿੰਘ ਨੂੰ ਚੌਕੀ ਇੰਚਾਰਜ ਮਾਈ ਭਾਗੋ ਕਾਲਜ ਏ.ਐਸ.ਆਈ ਸੁਖਪਾਲ ਸਿੰਘ ਵਲੋ 15 ਮਈ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਇਕ 32 ਬੋਰ ਦਾ ਦੇਸੀ ਪਿਸਤੌਲ ਅਤੇ ਮੋਬਾਇਲ ਬਰਾਮਦ ਕੀਤੇ ਗਏ ਜਿੰਨਾ ਨੇ ਪੁਛਗਿਛ ਦੌਰਾਨ ਮੰਨਿਆ ਕਿ ਉਨਾਂ ਵਲੋ ਲਵਪ੍ਰੀਤ ਸਿੰਘ ਨਾਲ ਮਿਲ ਕੇ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਅੰਜ਼ਾਮ ਦਿੱਤੀਆਂ ਗਈਆਂ ਹਨ।ਇਸ ਮੌਕੇ ਏ.ਡੀ.ਸੀ.ਪੀ ਸੰਦੀਪ ਕੁਮਾਰ ਮਲਕ, ਏ.ਸੀ.ਪੀ ਸਰਬਜੀਤ ਸਿੰਘ ਬਾਜਵਾ ਤੇ ਇੰਸਪੈਕਟਰ ਕੁਲਦੀਪ ਸਿੰਘ ਵੀ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media