Sunday, April 19, 2026

ਕਾਂਗਰਸ ਦੇ ਸੰਗਠਨ ਇੰਟਕ ਵਲੋਂ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਪ੍ਰਭਾਵਸ਼ੈਲੀ ਰੈਲੀ

ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ

ACD Systems Digital Imaging

ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀਂ ਅਧੀਨ ਪੈਂਦੇ ਖੇਤਰ ਸਥਾਨਕ ਗਵਾਲ ਮੰਡੀ ਨਜ਼ਦੀਕ ਕਾਂਗਰਸ ਦੇ ਸੰਗਠਨ ਇੰਟਕ ਵਲੋਂ ਇਕ ਵਿਸ਼ਾਲ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਸੈਂਕੜੇ ਇੰਟਕ ਵਰਕਰਾਂ ਨੇ ਭਾਗ ਲੈ ਕੇ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਪ੍ਰਣ ਲਿਆ।
               ਰੈਲੀ ਦੌਰਾਨ ਵਿਸੇਸ਼ ਤੌਰ `ਤੇ ਪੁੱਜੇ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਚੇਅਰਮੈਨ ਵੇਅਰ ਹਾਊਸ ਕਾਰਪੋਰੇਸ਼ਨ ਪੰਜਾਬ ਨੇ ਸੰਬੋਧਨ ਦੌਰਾਨ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਚੋਣਾਂ ਵਿੱਚ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਮੇਸ਼ਾਂ ਘੱਟ ਗਿਣਤੀ ਲੋਕਾਂ ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਕੇ ਆਪਣਾ ਘੱਟ ਗਿਣਤੀ ਵਿਰੋਧੀ ਚਿਹਰਾ ਦੇਸ਼ ਦੇ ਸਾਹਮਣੇ ਲਿਆਂਦਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਾ ਵਿਰੋਧੀ ਪਾਰਟੀਆਂ ਖਿਲਾਫ ਹਿਟਲਰਸ਼ਾਹੀ ਨੀਤੀ ਨੂੰ ਅਪਣਾਇਆ ਤੇ ਆਪਣਾ 56 ਇੰਚੀ ਸੀਨਾ ਦੇਸ਼ ਦੇ ਦੁਸ਼ਮਣਾਂ ਖਿਲਾਫ ਵਰਤਣ ਦੀ ਬਜਾਏ ਵਿਰੋਧੀ ਪਾਰਟੀਆਂ ਅਤੇ ਸਮਾਜਿਕ ਕਾਰਕੁੰਨਾਂ ਦੀ ਅਵਾਜ ਨੂੰ ਦਬਾਉਣ ਲਈ ਵਰਤਿਆ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਅੰਦਰ ਫਿਰਕਾਪ੍ਰਸਤੀ ਅਤੇ ਜੁਮਲੇਬਾਜੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਦੇਸ਼ ਦੀ ਸੈਨਾਵਾਂ ਦੇ ਨਾਮ ਤੇ ਝੂਠੀ ਰਾਜਨੀਤੀ ਨੂੰ ਪਹਿਲ ਦਿਤੀ ਹੈ ਜਿਸਦਾ ਖਮਿਆਜਾ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।
                ਇਸ ਸਮੇਂ ਬੋਲਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਵਲੋਂ ਪੰਜਾਬੀ ਸੂਬੇ ਤੇ ਖਾਸ ਕਰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਨਾਲ ਵਿਤਕਰੇਬਾਜੀ ਕਰਦਿਆਂ ਵਿਸੇਸ਼ ਆਰਥਿਕ ਪੈਕੇਜ ਦੇਣ ਦੀ ਥਾਂ `ਤੇ ਪੁਲਵਾਮਾ ਹਮਲੇ ਦੇ ਬਹਾਨੇ 200 ਪ੍ਰਤੀਸ਼ਤ ਕਸਟਮ ਡਿਊਟੀ ਲਗਾ ਕੇ ਅਟਾਰੀ-ਵਾਹਗਾ ਸਰਹੱਦ ਤੇ ਹੁੰਦੇ ਭਾਰਤ-ਪਾਕਿ ਦੇ ਵਪਾਰ ਨੂੰ ਖਤਮ ਕਰ ਦਿਤਾ ਜਿਸ ਨਾਲ ਅੰਮ੍ਰਿਤਸਰ ਦੇ ਹਜਾਰਾਂ ਪਰਿਵਾਰ ਬੇਰੁਜਗਾਰ ਹੋ ਗਏ।ਔਜਲਾ ਨੇ ਕਿਹਾ ਕੇ ਦੇਸ਼ ਦੀ ਜਨਤਾ ਜੁਮਲੇਬਾਜ ਸਰਕਾਰ ਦੀ ਝੂਠੀ ਰਾਜਨੀਤੀ ਨੂੰ ਸਮਝ ਚੁੱਕੀ ਹੈ ਅਤੇ ਇਸ ਵਾਰ ਭਾਜਪਾ ਨੂੰ ਪੰਜਾਬ ਦੀਆਂ ਸੀਟਾਂ ਤੇ ਖੜੇ ਕਰਨ ਲਈ ਉਮੀਦਵਾਰ ਨਹੀਂ ਨਹੀਂ ਲੱਭੇ ਤੇ ਬਾਹਰੋਂ ਪੈਰਾਸ਼ੂਟ ਰਾਹੀਂ ਫਿਲਮੀ ਸਿਤਾਰਿਆਂ ਨੂੰ ਚੋਣ ਮੈਦਾਨ ਵਿੱਚ ਲਿਆ ਕੇ ਭਾਜਪਾ ਨੇ ਦੱਸ ਦਿਤਾ ਕਿ ਚੋਣਾਂ ਦੀ ਅੱਧੀ ਲੜਾਈ ਭਾਜਪਾ ਚੋਣਾਂ ਤੋਂ ਪਹਿਲਾਂ ਹੀ ਹਾਰ ਚੁੱਕੀ ਹੈ।
              ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅੰਮ੍ਰਿਤਸਰ ਰਮਨ ਬਖਸ਼ੀ, ਮਹਿੰਦਰ ਸਿੰਘ, ਵਿਨੋਦ ਬਿੱਟਾ, ਸਤਨਾਮ ਸਿੰਘ, ਰੇਸ਼ਮ ਸਿੰਘ, ਵਿਕਾਸ ਵਿੱਕੀ, ਪਿਆਰੇ ਲਾਲ, ਗੁਰਿੰਦਰ ਸਿੰਘ ਕੰਗ, ਕੇਵਲ ਕ੍ਰਿਸ਼ਨ ਸਮੇਤ ਵੱਡੀ ਗਿਣਤੀ ਵਿੱਚ ਇੰਟਕ ਆਗੂ ਤੇ ਵਰਕਰ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply