ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਵੋਟਰਾਂ ਦੀ ਸਹੂਲਤ ਲਈ 19 ਮਈ 2019 ਦਿਨ ਐਤਵਾਰ ਨੂੰ ਪੰਜਾਬ ਰਾਜ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ, ਜਿਸ ਅਨੁਸਾਰ ਜਿਲ੍ਹੇ `ਚ ਪੈਂਦੇ ਸਾਰੇ ਉਹ ਕਮਰਸ਼ੀਅਲ ਅਦਾਰੇ ਅਤੇ ਦੁਕਾਨਾਂ, ਜੋ ਐਤਵਾਰ ਨੂੰ ਖੁੱਲਦੇ ਹਨ, ਵੀ ਵੋਟਾਂ ਕਾਰਨ ਬੰਦ ਰਹਿਣਗੇ।ਇਹ ਜਾਣਕਾਰੀ ਦਿੰਦੇ ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਕਿਰਤ ਵਿਭਾਗ ਦੇ ਮੁੱਖ ਸਕੱਤਰ ਆਰ. ਵੈਂਕਟਰਮਨ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਾਸਰ ਇਸ ਦਿਨ ‘ਪੇਡ ਹੋਲੀਡੇਅ’ ਹੋਵੇਗੀ, ਤਾਂ ਜੋ ਸਾਰੇ ਲੋਕ ਆਪਣੀ ਵੋਟ ਦੀ ਵਰਤੋਂ ਕਰ ਸਕਣ।
ਉਨਾਂ ਦੱਸਿਆ ਕਿ ਪੰਜਾਬ ਦੁਕਾਨ ਤੇ ਕਮਰਸ਼ੀਅਲ ਸਥਾਪਨਾ ਐਕਟ 1958 ਅਧੀਨ ਇਹ ਹੁਕਮ ਲੋਕ ਹਿੱਤ ਲਈ ਜਾਰੀ ਕੀਤੇ ਗਏ ਹਨ ਅਤੇ ਇਸ ਦਿਨ ਉਦਯੋਗਿਕ ਯੂਨਿਟਾਂ, ਵਪਾਰਕ ਦੁਕਾਨਾਂ ਅਤੇ ਅਦਾਰਿਆਂ ਵਿੱਚ ਕੰੰਮ ਕਰਦੇ ਵਰਕਰਾਂ ਨੂੰ ਵੀ 19 ਮਈ 2019 ਨੂੰ ਸਮੇਤ ਤਨਖਾਹ ਛੁੱਟੀ ਹੋਵੇਗੀ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media