Sunday, April 5, 2026

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਵਿਦਾਇਗੀ ਪਾਰਟੀ ਆਯੋਜਿਤ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਫ਼ੇਅਰਵੈਲ ਪਾਰਟੀ ਦਾ PUNJ2005201909ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਦੀ ਰਹਿਨੁਮਾਈ ਹੇਠ ਐਮ.ਐਡ, ਬੀ.ਐਡ ਅਤੇ ਪੀ.ਜੀ.ਡੀ.ਸੀ.ਏ (ਟੀ.ਈ) ਦੇ ਵਿਦਿਆਰਥੀਆਂ ਦੀ ਵਿਦਾਇਗੀ ਦੇ ਸਬੰਧ ’ਚ ਆਯੋਜਿਤ ਇਸ ਪਾਰਟੀ ਮੌਕੇ ਵਿਦਿਆਰਥੀਆਂ ਨੇ ਮੁਕਾਬਲੇਬਾਜ਼ੀ ’ਚ ਹਿੱਸਾ ਲੈਣ ਤੋਂ ਇਲਾਵਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਵਾਹ-ਵਾਹ ਖੱਟੀ। ਪ੍ਰੋਗਰਾਮ ਦੀ ਆਰੰਭਤਾ ਪ੍ਰਿੰਸੀਪਲ ਡਾ. ਢਿੱਲੋਂ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ।
  PUNJ2005201908  ਬੀ.ਐਂਡ ਅਤੇ ਬੀ.ਐਡ ਐਮ.ਐਡ ਸਮੈਸਟਰ ਦੂਜਾ ਦੇ ਵਿਦਿਆਰਥੀਆਂ ਵੱਲੋਂ ਕਰਵਾਏ ਪ੍ਰੋਗਰਾਮ ਮੌਕੇ ਆਪਣੇ ਸੰਬੋਧਨ ’ਚ ਡਾ. ਢਿੱਲੋਂ ਨੇ ਵਿਦਿਆਰਥੀਆਂ ਨੂੰ ਅਧਿਆਪਕ ਦੀ ਮਹੱਤਤਾ ਦਾ ਜ਼ਿਕਰ ਅਤੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਅਧਿਆਪਕ ਦੀ ਭੂਮਿਕਾ ਬਹੁਤ ਅਹਿਮ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ, ਕਿਉਂਕਿ ਮਾਪੇ ਜਿੱਥੇ ਆਪਣੇ ਬੱਚਿਆਂ ਦੀਆਂ ਜਰੂਰਤਾਂ ਅਤੇ ਸਹੂਲਤਾਂ ਲਈ ਸੰਘਰਸ਼ ਕਰਦੇ ਹਨ, ਉਥੇ ਅਧਿਆਪਕ ਬੱਚਿਆਂ ਨੂੰ ਸਮਾਜ ’ਚ ਚੰਗਾ ਇਨਸਾਨ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਨ ਵਿੱਚ ਸਹਾਇਤਾ ਕਰਦਾ ਹੈ। ਅਧਿਆਪਕ ਨੂੰ ਪਤਾ ਹੁੰਦਾ ਹੈ ਕਿ ਵਿਦਿਆਰਥੀ ਕਿਸੇ ਵੀ ਰਾਸ਼ਟਰ ਦਾ ਭਵਿੱਖ ਹੁੰਦਾ ਹੈ।ਇਸ ਲਈ ਕਿਸੇ ਵੀ ਕੌਮ ਦਾ ਭਵਿੱਖ-ਵਿਕਾਸ ਅਧਿਆਪਕਾਂ ਦੇ ਹੱਥਾਂ ’ਚ ਹੈ ਜੋ ਅਸੀਂ ਜ਼ਿੰਦਗੀ ’ਚ ਪ੍ਰਾਪਤ ਕਰਦੇ ਹਾਂ ਉਹ ਅਧਿਆਪਕਾਂ ’ਤੇ ਨਿਰਭਰ ਕਰਦਾ ਹੈ।
    ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਆਪਣੇ ਕਿੱਤੇ ਪ੍ਰਤੀ ਜ਼ਿੰਮੇਵਾਰਨਾ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਆਪਣੀ ਬੇਹਤਰ ਸਖਸ਼ੀਅਤ ਨਾਲ ਆਪਣਾ, ਮਾਤਾ ਪਿਤਾ, ਅਧਿਆਪਕ ਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਵਿੱਦਿਆ ਤੇ ਉੱਚਾ ਚਰਿੱਤਰ ਉਨ੍ਹਾਂ ਦੇ ਜੀਵਨ ਪੱਧਰ ਨੂੰ ਯਕੀਨੀ ਤੌਰ ’ਤੇ ਉੱਚਾ ਚੁੱਕੇਗਾ।
    ਇਸ ਸਮੇਂ ਕਰਵਾਏ ਮੁਕਾਬਲਿਆਂ ’ਚ ਮਨਜੀਤ ਸਿੰਘ ਨੂੰ ਮਿਸਟਰ ਫ਼ੇਅਰਵੈਲ ਅਤੇ ਸਿਮਰਨਜੀਤ ਕੌਰ ਨੂੰ ਮਿਸ ਫ਼ੇਅਰਵੈਲ-2019, ਵਿਦਿਆਰਥੀ ਅਰੁਣ, ਗੁਨਮੀਰਾ ਅਤੇ ਸੇਫ਼ੀ ਕੰਬੋਜ਼ ਨੂੰ ਕ੍ਰਮਵਾਰ ਮਿਸਟਰ ਹੈਡਸਮ, ਮਿਸ ਅਲੀਅਟ ਅਤੇ ਮਿਸ ਚਾਰਮਿੰਗ ਚੁਣਿਆ ਗਿਆ।ਵਿਦਾ ਹੋ ਰਹੇ ਵਿਦਿਆਰਥੀਆਂ ਨੇ ਆਪਣੇ ਕਾਲਜ ’ਚ ਬਿਤਾਏ ਪਲਾਂ ਅਤੇ ਪ੍ਰਿੰਸੀਪਲ ਵੱਲੋਂ ਦਿੱਤੇ ਅਹਿਮ ਸਹਿਯੋਗ ਦੀ ਪ੍ਰਸੰਸਾ ਕੀਤੀ।ਕਾਲਜ ਦੇ ਸਮੂਹ ਸਟਾਫ਼ ਤੋਂ ਇਲਾਵਾ ਹੋਰ ਵਿਦਿਆਰਥਣਾਂ ਹਾਜ਼ਰ ਸਨ।ਇਸ ਮੌਕੇ ਡਾ. ਢਿੱਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਉਨ੍ਹਾਂ ਨੂੰ ਭਵਿੱਖ ਹੋਰ ਉਪਲਬੱਧੀਆਂ ਹਾਸਲ ਕਰਨ ਲਈ ਹੌਂਸਲਾ ਅਫ਼ਜਾਈ ਵੀ ਕੀਤੀ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply