Sunday, March 29, 2026

ਸੰਤ ਬਾਬਾ ਪਿਆਰਾ ਸਿੰਘ ਜੀ ਦੀ 49ਵੀਂ ਬਰਸੀ ਸ਼ਰਧਾ ਨਾਲ ਮਨਾਈ

ਸਮਰਾਲਾ, 22 ਮਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਸ਼ਤਾਬਗੜ੍ਹ ਵਿਖੇ ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ 49ਵੀਂ PUNJ2205201905ਬਰਸੀ ਭਾਈ ਲਾਭ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ।ਕੁਟੀਆ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਰਾਗੀ ਜਥਾ ਭਾਈ ਅੰਗਰੇਜ਼ ਸਿੰਘ ਮਾਛੀਵਾੜਾ, ਭਾਈ ਬਚਿੱਤਰ ਸਿੰਘ ਨੇ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਲਾਭ ਸਿੰਘ ਨੇ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੁਆਰਾ ਕੀਤੀ ਘਾਲਣਾ, ਸੇਵਾ ਅਤੇ  ਕੀਤੀ ਤਪੱਸਿਆ ਬਾਰੇ ਦੱਸਿਆ।PUNJ2205201906ਬਾਬਾ ਜੀ ਦੁਆਰਾ ਅਨੇਕਾਂ ਗੁਰਦਵਾਰਿਆਂ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ `ਤੇ ਗੁਰੁਦਆਰਾ ਸ੍ਰੀ ਕਟਾਣਾ ਸਾਹਿਬ, ਗੁਰਦੁਆਰਾ ਸ੍ਰੀ ਬਿੱਲਾ ਕਤਲੌਰ, ਝਾੜ ਸਾਹਿਬ, ਚਮਕੌਰ ਸਾਹਿਬ, ਗੋਬਿੰਦਗੜ੍ਹ ਸਾਹਿਬ ਰਾਣਵਾਂ, ਸ਼ਹੀਦ ਬਾਬਾ ਜੁਝਾਰ ਸਿੰਘ ਭਲਿਆਣਾ ਅਤੇ ਸਮਰਾਲਾ  ਸ਼ਹਿਰ ਦੇ ਅਨੇਕਾਂ ਦਰਵਾਜਿਆਂ ਦੀ ਸੇਵਾ ਪੂਰੇ ਤਨ-ਮਨ ਅਤੇ ਧੰਨ ਨਾਲ ਕਰਵਾਈ।ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
          ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਡਾ. ਗੁਰਵਿੰਦਰ ਸਿੰਘ ਬਹਿਲੋਲਪੁਰ, ਹਰਬੰਸ ਸਿੰਘ ਨੰਬਰਦਾਰ ਝਾੜ ਸਾਹਿਬ, ਤਰਲੋਚਨ ਸਿੰਘ ਸਾਬਕਾ ਸਰਪੰਚ ਝਾੜ ਸਾਹਿਬ, ਕੇਸਰ ਸਿੰਘ ਮੋਹਾਲੀ, ਬਹਾਦਰ ਸਿੰਘ ਸੁਹਾਵੀ, ਸੇਵਾ ਸਿੰਘ, ਹਰਬੰਸ ਸਿੰਘ, ਬਲਜਿੰਦਰ ਸਿੰਘ ਬਰਵਾਲੀ, ਬਿੱਕਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਸ਼ਰਧਾਲੂਆਂ ਨੇ ਦਿਨ ਰਾਤ ਇੱਕ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply