ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਇਕਾਈ ਵਲੋਂ ਸਥਾਨਕ ਵਿਰਸਾ ਵਿਹਾਰ ਅਤੇ ਫ਼ੋਕਲੋਰ
ਰਿਸਰਚ ਅਕਾਦਮੀ ਦੇ ਸਹਿਯੋਗ ਨਾਲ ਲੇਖਿਕਾ ਜਸਵਿੰਦਰ ਕੌਰ ਜੱਸੀ ਦੀ ਬਾਲ ਕਾਵਿ ਪੁਸਤਕ ‘ਸੁਹਾਵੀਆਂ ਰੁੱਤਾਂ ਦਿਨ ਸੁਹੇਲੜੇ’ ਦਾ ਲੋਕ ਅਰਪਨ ਸਮਾਰੋਹ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ’ਚ 26 ਮਈ ਦਿਨ ਐਤਵਾਰ ਸ਼ਾਮ 4.00 ਵਜੇ ਹੋਵੇਗਾ।ਇਸ ਸਬੰਧੀ ਹੋਈ ਮੀਟਿੰਗ ਵਿੱਚ ਸੰਘ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪਦਮ ਸ੍ਰੀ ਡਾ. ਸੁਰਜੀਤ ਪਾਤਰ, ਡਾ. ਦੇਵਿੰਦਰ ਦਿਲਰੂਪ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵਿਸ਼ੇਸ਼ ਤੌਰ `ਤੇ ਸ਼ਿਰਕਤ ਕਰਨਗੇ।ਇਸ ਮੀਟਿੰਗ ਵਿੱਚ ਰਮੇਸ਼ ਯਾਦਵ, ਜਸਵਿੰਦਰ ਕੌਰ ਜੱਸੀ, ਕਮਲ ਗਿੱਲ, ਪ੍ਰੋ. ਮਧੂ ਸ਼ਰਮਾ, ਸਿਮਰਜੀਤ ਕੌਰ ਸਿਮਰ ਆਦਿ ਹਾਜ਼ਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media