Friday, August 8, 2025
Breaking News

ਕਮਾਂਡੈਂਟ (ਰਿਟਾ.) ਗੁਰਮੰਗਲ ਸਿੰਘ ਗਿੱਲ ਦਾ ਦੇਹਾਂਤ, ਅੰਤਿਮ ਸਸਕਾਰ ਹੋਇਆ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – 1947 ਦੀ ਫਿਰਕੂ ਤੇ ਗੈਰਕੁਦਰਤੀ ਵੰਡ ਮੌਕੇ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ਵਿੱਚ PUNJ2205201909ਫ਼ੋਕਲੋਰ ਰਿਸਰਚ ਅਕਾਦਮੀ ਵਲੋਂ ਸਾਂਝੀ ਯਾਦਗਾਰ ਉਸਾਰਨ ਵਾਸਤੇ 1996-97 ਦੇ ਸਾਲ ਦੇਸ਼ ਦੀ ਅਜ਼ਾਦੀ ਦੀ 50ਵੀਂ ਵਰੇ੍ਹਗੰਢ ਮੌਕੇ ਭਾਰਤ ਤੇ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਵਾਹਗਾ `ਤੇ ਜਗ੍ਹਾ ਲੈ ਕੇ ਦੇਣ ਵਾਲੇ ਕਮਾਂਡੈਂਟ (ਰਿਟਾ.) ਗੁਰਮੰਗਲ ਸਿੰਘ ਗਿੱਲ ਦਾ ਅੱਜ ਅੰਮ੍ਰਿਤਸਰ ਵਿਖੇ ਦੇਹਾਂਤ ਹੋ ਗਿਆ।ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਲੇਖਕ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਸ ਸਮੇਂ ਡਾ. ਤਾਰਾ ਸਿੰਘ ਸੰਧੂ, ਡਾ. ਈਸ਼ਵਰ ਦਿਆਲ ਗੌੜ, ਡਾ. ਚਰਨਜੀਤ ਸਿੰਘ, ਬਾਈ ਸੋਹਨ ਸਿੰਘ ਸਲੇਮਪੁਰਾ, ਰਮੇਸ਼ ਯਾਦਵ, ਮਰਹੂਮ ਨਿਰਮਲ ਸਿੰਘ ਭੁੱਲਰ ਤੇ ਉਹਨਾਂ ਨੇ ਜਦੋਂ 1947 ਦੀ ਗੈਰਕੁਦਰਤੀ ਵੰਡ ਮੌਕੇ ਮਾਰੇ ਗਏ ਬੇਦੋਸ਼ੇ ਪੰਜਾਬੀਆਂ ਦੀ ਕੋਈ ਯਾਦਗਾਰ ਨਾ ਹੋਣ `ਤੇ ਇਸ ਸਬੰਧੀ ਕਮਾਂਡੈਂਟ ਗਿੱਲ ਹੋਰਾਂ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਭਰਵਾਂ ਹੁੰਗਾਰਾ ਭਰਿਆ ਤੇ ਉਸ ਸਮੇਂ ਦੇ ਬੀ.ਐਸ.ਐਫ਼ ਦੇ ਆਈ.ਜੀ ਬਖ਼ਸ਼ੀਸ਼ ਸਿੰਘ ਨਾਲ ਸਭ ਨੂੰ ਮਿਲਾਇਆ ਅਤੇ ਰਸਮੀ ਕਾਰਵਾਈ ਤੋਂ ਬਾਅਦ ਅਟਾਰੀ-ਵਾਹਗਾ ਸਰਹੱਦ `ਤੇ ਯਾਦਗਾਰ ਉਸਾਰੀ ਗਈ ਸੀ। ਉਨਾਂ ਕਿਹਾ ਕਿ ਇਸ ਯਾਦਗਾਰ ਦਾ ਨੀਹ ਪੱਥਰ ਦੇਸ਼ ਦੇ ਵੱਡੇ ਕਮਿਊਨਿਸਟ ਆਗੂ ਦੇਸ਼ ਭਗਤ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਰੱਖਿਆ ਸੀ।ਕਮਾਂਡੈਂਟ ਗਿੱਲ ਦੇ ਪਿਤਾ ਐਡਵੋਕੇਟ ਬਸੰਤ ਸਿੰਘ ਗਿੱਲ ਖਾਲਸਾ ਕਾਲਜ ਮੈਨੇਜ਼ਮੈਂਟ ਤੇ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਮੈਂਬਰ ਰਹੇ।ਕਮਾਂਡੈਂਟ ਗਿੱਲ ਦੇ ਅੰਤਿਮ ਸਸਕਾਰ ਸਮੇਂ ਰਮੇਸ਼ ਯਾਦਵ ਤੋਂ ਇਲਾਵਾ ਸੇਵਾਮੁਕਤ ਉਚ ਅਧਿਕਾਰੀ, ਸ਼ਹਿਰ ਦੀਆਂ ਨਾਮਵਰ ਹਸਤੀਆਂ ਤੇ ਪਰਿਵਾਰਕ ਮੈਂਬਰਾਂ ਨੇ ਉਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply