Monday, June 2, 2025
Breaking News

ਮੰਤਰੀ ਦੇ ਮੀਟਿੰਗ ਦੇ ਸੱਦੇ ਤੋਂ ਬਾਅਦ ਮਿਡ ਡੇ ਮੀਲ ਦਫਤਰੀ ਕਾਮਿਆਂ ਨੇ ਚੁੱਕਿਆ ਧਰਨਾ

ਮੰਗਾਂ ਨਾ ਮੰਨਣ ‘ਤੇ ਕੀਤਾ ਜਾਵੇਗਾ ਮਰਨ ਵਰਤ ਦਾ ਐਲਾਨ- ਪਰਵੀਨ ਕੁਮਾਰ

PPN15091405
ਫਾਜ਼ਿਲਕਾ, 15 ਸਤੰਬਰ (ਵਿਨੀਤ ਅਰੋੜਾ) – ਸਹਾਇਕ ਬਲਾਕ ਮੈਨੇਜਰ, ਲੇਖਾਕਾਰ, ਡਾਟਾ ਐਟਰੀ ਅਪਰੇਟਰ ਯੂਨੀਅਨ ਮਿਡ ਡੇ ਮੀਲ ਦਫਤਰੀ ਸਟਾਫ ਵੱਲੋ  ਆਪਣੀ ਵਿੱਤ ਵਿਭਾਗ ਵਿਖੇ ਲਟਕ ਰਹੀ ਗ੍ਰੇਡ ਪੇਅ ਦੀ ਮੰਗ ਨੂੰ ਲੈ ਕੇ ਅੱਜ ਸੰਗਰੂਰ ਵਿਖੇ ਖਜਾਨਾ ਮੰਤਰੀ ਦੀ ਕੋਠੀ ਦਾ ਘਿਰਾਉ ਕੀਤਾ ਗਿਆ, ਪੰਜਾਬ ਸਰਕਾਰ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ (ਐਸ.ਪੀ. ਅਤੇ ਤਹਿਸੀਲਦਾਰ ਸੰਗਰੂਰ) ਨੇ ਯੂਨੀਅਨ ਦੀ ਮੰਗ ਨੂੰ ਲੈ ਕੇ ਗੱਲ ਬਾਤ ਕਰ ਕੇ ੧੭ ਤਾਰੀਕ ਨੂੰ ਮਾਨਯੋਗ ਖਜਾਨਾ ਮੰਤਰੀ ਨਾਲ ਯੂਨੀਅਨ ਦੇ ਨੁਮਾਇਦਿਆਂ ਦੀ ਮੀਟਿੰਗ ਫਿਕਸ ਕਰਵਾਈ, ਇਸ ਮੌਕੇ  ਬੋਲਦਿਆਂ ਯੂਨੀਅਨ ਪ੍ਰਧਾਨ ਸ੍ਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੀਟਿੰਗ ਉਹਨਾਂ ਨੂੰ ਵਾਰ ਵਾਰ ਦਿੱਤੀਆਂ ਜਾਂਦੀਆਂ ਹਨ ਪਰ  ਉਹਨਾਂ ਦੀ ਮੰਗ ਨਹੀ ਮੰਨੀ ਗਈ ਉਹਨਾਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ  ਕਿ ਜੇਕਰ ਉਹਨਾਂ ਦੀ ਮੰਗ ਇਸ ਵਾਰ ਵੀ ਨਾ ਮੰਨੀ ਗਈ ਤਾਂ ਉਹ ਜਲਦ ਹੀ ਤਿੱਖੇ ਸੰਘਰਸ਼ ਨੁੰ ਅੰਜਾਮ ਦਿੰਦੇ ਹੋਏ ਮਰਨ ਵਰਤ ਵਿੱਢ ਦੇਣਗੇ ਅਤੇ ਇਹ ਮਰਨ ਵਰਤ ਉਦੋ ਤੱਕ ਜਾਰੀ ਰਹੇਗਾ ਜਦ ਤੱਕ ਕਿ ਉਹਨਾ ਦੀ ਰੈਗੂਲਰ ਗ੍ਰੇਡ ਪੇਅ ਦੀ ਮੰਗ ਪੂਰੀ ਨਹੀ ਹੁੰਦੀ, ”ਹਨਾ ਕਿਹਾ ਕਿ ਇਸ ਵਾਰ ਹਰ ਕਿਸਮ ਦੇ ਨੁਕਸਾਨ ਦੀ ਜਿਮੇਵਾਰੀ ਨਿਰੋਲ ਵਿੱਤ ਮੰਤਰੀ ਸਾਹਿਬ, ਪੰਜਾਬ ਸਰਕਾਰ, ਅਤੇ ਪ੍ਰਸ਼ਾਸਨ ਦੀ ਹੋਵੇਗੀ ਅਤੇ ”ਉਹਨਾਂ ਸਰਕਾਰ ਤੋ ਸਵਾਲ ਕੀਤਾ ਕਿ  ਕੀ ਇਹ ਹੀ ਪੰਜਾਬ ਦੀ ਲੋਕ ਹਿੱਤੂ ਸਰਕਾਰ ਹੈ ? ਜੋ ਅੱਖਾ ਮੀਟ ਕੇ ਇੱਕ ਤਰਫਾ ਵਿਤਕਰੇ ਬਾਜੀ ਵਾਲੇ ਫੈਸਲੇ ਕਰ ਰਹੀ ਹੈ, ਉਹਨਾ ਐਸ.ਸੀ., ਬੀ.ਸੀ. ਅਧਿਆਪਕ ਯੂਨੀਅਨ ਅਤੇ ਸੀਟੂ ਦੇ ਨੁਮਾਇਦਿਆਂ ਅਤੇ ਪ੍ਰੈਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹਨਾ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਬਲਾਕ ਮੈਨੇਜਰ ਮਿਡ ਡੇ ਮੀਲ ਵਜੋ ਨਿਗੂਣੀਆਂ ਤਨਖਾਹਾਂ ਤੇ  ਕੀਤੀ ਸੀ, ਪ੍ਰੰਤੂ ਅੱਜ ਪੰਜ ਸਾਲ ਪੂਰੇ ਹੋਣ ਤੋ ਬਾਅਦ ਵੀ ਇਹਨਾਂ ਦਾ ਰੈਗੂਲਰ ਗ੍ਰੇਡ ਪੇਅ ਦਾ ਹੱਕ ਇਹਨਾਂ ਨੂੰ ਨਹੀ ਦਿੱਤਾ ਗਿਆ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ. ਨਿਰਮਲ ਸਿੰਘ ਅਤੇ ਸਕੱਤਰ ਸਵਰਾਜ ਸਿੰਘ  ਨੁਮਾਇਂਦੇ ਰਾਜੇ ਵਾਟਸ, ਮਨੋਜ ਜੋਗਾ, ਦਵਿੰਦਰ ਸਿੰਘ,  ਅਸ਼ੋਕ ਕਮਾਰ, ਤੇਜਿੰਦਰ ਸਿੰਘ, ਵਿਜੇ ਕੁਮਾਰ,  ਮੈਡਮ  ਗੀਤਾਂਲੀ , ਮੈਡਮ ਗਾਇਤਰੀ, ਮੈਡਮ ਹਰਮੀਕ ਕੌਰ,ਸਰਵਨ ਸਿੰਘ, ਮਿੰਟੂ, ਰਾਜਪਾਲ, ਲੇਖਾਕਾਰ ਸ੍ਰੀ ਕਰਨ ਕੁਮਾਰ ਅਤੇ ਡਾਟਾ ਐਟਰੀ ਅਪ੍ਰੇਟਰ ਪਵਨ ਕੁਮਾਰ  ਅਤੇ ਸਾਰੇ ਸਹਾਇਕ ਬਲਾਕ ਮੈਨੇਜਰ, ਲੇਖਾਕਾਰ ਅਤੇ ਡਾਟਾ ਐਟਰੀ ਅਪ੍ਰੇਟਰ ਸ਼ਾਮਿਲ ਹੋਏ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …

Leave a Reply