Sunday, June 15, 2025
Breaking News

ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ ਸਫ਼ਲਤਾ ਸਹਿਤ ਸੰਪਨ

PPN15091409
ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਬੀ.ਯੂ. ਸੀ ਕਾਲਜ਼ ਬਟਾਲਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ 13-14  ਸਤੰਬਰ ਨੂੰ ਦੋ ਰੋਜ਼ਾ ਕਾਵਿ ਸੈਮੀਨਾਰ ਅਤੇ ਕਵੀ ਦਰਬਾਰ ਅਯੋਜਿਤ ਕੀਤਾ। ਜਿਸ ‘ਚ ਸੱਤ ਕਵੀਆਂ ਦੀਆਂ ਪੁਸਤਕਾਂ ‘ਤੇ ਵਿਚਾਰ-ਚਰਚਾ ਹੋਈ। ਅੱਜ ੧੪ ਸਤੰਬਰ ਨੂੰ -ਉੱਧਵੀ ਹੋਈ ਮੈਂ ਲੇਖਕ ਹਰਮੀਤ ਵਿਦਿਆਰਥੀ, ਕਵਿਤਾ ਬਾਹਰ ਉਦਾਸ ਖੜੀ ਹੈ ਲੇਖਕ ਅਨਿਲ ਆਦਮ, ਸ਼ਬਦਾਂ ਦੇ ਗੁਲਾਬ ਲੇਖਕ ਡਾ. ਸੁਦਰਸ਼ਨ ਗਾਸੋ ਅਤੇ ਇਕੱਲਾ ਨਹੀਂ ਹੁੰਦਾ। ਬੰਦਾ ਲੇਖਕ ਗਗਨਦੀਪ ਸ਼ਰਮਾਂ ਆਦਿ ਉਪਰ ਭਰਵੀਂ ਵਿਚਾਰ-ਗੋਸ਼ਟੀ ਹੋਈ। ਇਨਖ਼ਾਂ ਉੱਪਰ ਪਰਚਾ ਅਤੇ ਵਿਚਾਰ ਚਰਚਾ ‘ਚ ਭਾਗ ਲਿਆ ਸਰਵ ਸ਼੍ਰੀ ਹਰਵਿੰਦਰ ਭੰਡਾਲ , ਡਾ. ਅਨੂਪ ਸਿੰਘ, ਡਾ ਰਵਿੰਦਰ, ਡਾ. ਸਮਸ਼ੇਰ ਮੋਹੀ, ਡਾ.ਚਰਨਦੀਪ ਸਿੰਘ, ਡਾ. ਗੁਰਦਰਪਾਲ ਸਿੰਘ, ਡਾ. ਸੰਦੀਪ ਸ਼ਰਮਾਂ, ਡਾ. ਨਰੇਸ਼ ਕੁਮਾਰ, ਗਗਨਦੀਪ ਸ਼ਰਮਾ, ਵਰਗਿਸ ਸਲਾਮਤ, ਬਲਵਿੰਦਰ ਗੰਭੀਰ, ਦਵਿੰਦਰ ਦੀਦਾਰ, ਸੁਰਿੰਦਰ ਰਾਮਪੁਰੀ ਅਤੇ ਜਸਵੰਤ ਹਾਂਸ ਜੀ ਆਦਿ ਨੇ ਸੰਖੇਪ ਪਰ ਗੰਭੀਰ ਟਿੱਪਣੀਆਂ ਕੀਤੀਆਂ।। ਵਿਦਵਾਨਾਂ ਨੇ ਅਜੋਕੀ ਪੰਜਾਬੀ ਕਵਿਤਾ ਦੀ ਦਸ਼ਾ ਅਤੇ ਦਿਸ਼ਾ ਬਾਰੇ ਫਿਕਰਮੰਦੀ ਪ੍ਰਗਟਾਈ। ਗੋਸ਼ਟੀ ਉਪਰੰਤ ਹਾਜ਼ਰ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ। ਕਵੀਆਂ ‘ਚ ਸ਼੍ਰੀ ਹਰਪਾਲ ਨਾਗਰਾ, ਸਮਸ਼ੇਰ ਮੋਹੀ, ਰਾਜਪਾਲ ਬਾਠ, ਲਾਭ ਸਿੰਘ ਬੇਗੋਵਾਲ, ਡਾ ਸੈਮੂਅਲ, ਸੁਖਦੇਵ ਪ੍ਰੇਮੀ, ਜਸਵੰਤ ਹਾਂਸ, ਵਰਗਿਸ ਸਲਾਮਤ, ਸੁਲਤਾਨ ਭਾਰਤੀ, ਅਵਤਾਰ ਦਿਲਬਰ,ਫੀਦਾ ਬਟਾਲਵੀ, ਪਰਮਜੀਤ ਕੌਰ, ਅਜੀਤ ਕਮਲ, ਸੁੱਚਾ ਸਿੰਘ ਰੰਧਾਵਾ, ਚੰਨ ਬੋਲ਼ੇਵਾਲੀਆ, ਰੋਜ਼ੀ ਸਿੰਘ, ਬਲਵਿੰਦਰ ਗੰਭੀਰ, ਸੁਰਿੰਦਰ ਸਿੰਘ ਨਿਮਾਣਾ, ਪ੍ਰਤਾਪ ਪਾਰਸ, ਸੁਭਾਸ਼ ਸੂਫੀ ਡਾ. ਰਮਨਦੀਪ, ਵਿਨੋਦ ਸ਼ਾਇਰ, ਹੀਰਾ ਮਿਸ਼ਰਪੁਰੀਆ ਅਤੇ ਦੁਖਭੰਜਨ ਸਿੰਘ ਰੰਧਾਵਾ ਨੇ ਆਪਣੀਆਂ ਤਾਜ਼ੀਆਂ ਕਾਵਿ ਰਚਨਾਵਾਂ ਹਾਜ਼ਰ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।। ਖਚਾ-ਖੱਚ ਭਰੇ ਹਾਲ ਵਿੱਚ ਇਸ ਸਮਾਗਮ ਦਾ ਸੰਚਾਲਨ ਡਾ. ਅਨੂਪ ਸਿੰਘ, ਸੰਧੂ ਬਟਾਲਵੀ ਤੇ ਵਰਗਿਸ ਸਲਾਮ ਬਲਵਿੰਦਰ ਗੰਭੀਰ, ਦਵਿੰਦਰ ਦੀਦਾਰ, ਸੁਰਿੰਦਰ ਰਾਮਪੁਰੀ ਅਤੇ ਜਸਵੰਤ ਹਾਂਸ ਜੀ ਨੇ ਸਫ਼ਲਤਾ ਸਹਿਤ ਕੀਤਾ। । ਉਪਰੋਕਤ ਵਿਦਵਾਨਾਂ ਅਤੇ ਸ਼ਾਇਰਾਂ ਤੋਂ ਛੁੱਟ ਸਰਵ ਸ਼੍ਰੀ ਨਰਿੰਦਰ ਬਰਨਾਲ, ਬਲਦੇਵ ਸਿੰਘ ਵਾਹਲਾ, ਬਲਦੇਵ ਸਿੰਘ ਰੰਧਾਵਾ, ਹਰਜਿੰਦਰ ਸਿੰਘ, ਦਲਬੀਰ ਸਿੰਘ ਨਠਵਾਲ, ਵਿਨੋਦ ਸ਼ਾਇਰ, ਸੁਖਜਿੰਦਰ ਸਿੰਘ ਪਾਰਸ, ਨਰਿੰਦਰ ਸੰਘਾ, ਅਮਾਨਤ ਮਸੀਹ ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਤੇ ਐਮ.ਏ. (ਪੰਜਾਬੀ) ਕਲਾਸਾਂ ਦੇ ਵਿਦਿਆਰਥੀ ਸ਼ਾਮਲ ਹੋਏ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply