Saturday, August 1, 2026

ਸਰਕਾਰੀ ਕੰਨਿਆ ਸਕੂਲ ਮੰਡੀ ਹਰਜੀ ਰਾਮ ਵਿਖੇ ਲਗਾਇਆ ਸਮਾਜਿਕ ਸਿੱਖਿਆ ਮੇਲਾ

ਮਲੋਟ, 27 ਮਈ (ਪੰਜਾਬ ਪੋਸਟ – ਗਰਗ) – ਜਿਲਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਪ੍ਰਿੰਸੀਪਲ ਵਿਜੇ ਗਰਗ ਦੀ ਗਵਾਈ PUNJ2705201912ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਮਾਜਿਕ ਸਿਖਿਆ ਦੇ ਵਿਸ਼ੇ ਨਾਲ ਸਬੰਧਿਤ ਮੇਲਾ ਲਗਾਇਆ ਗਿਆ, ਜਿਸ ਵਿੱਚ ਸਕੂਲ ਦੀਆਂ ਲਗਭਗ 100 ਵਿਦਿਆਰਥਣਾਂ ਨੇ ਭਾਗ ਲਿਆ।ਸਕੂਲ ਨੂੰ ਚਾਰਟ ਤੇ ਮਾਡਲ ਮੇਕਿੰਗ ਰਾਹੀਂ ਸੁਚੱਜੇ ਢੰਗ ਨਾਲ ਸਜਾਇਆ ਗਿਆ।
ਮੇਲੇ ਦਾ ਉਦਘਾਟਨ ਉਘੇ ਸਮਾਜ ਸੇਵੀ ਸੁਭਦੀਪ ਸਿੰਘ ਬਿੱਟੂ ਨੇ ਕੀਤਾ।ਉਨ੍ਹਾਂ ਨੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਇਸ ਮੇਲੇ ਨੂੰ ਚੰਗਾ ਉਦਮ ਦੱਸਿਆ।ਅਸ਼ੋਕ ਸਿੰਗਲਾ ਬੀ.ਐਮ ਮਲੋਟ, ਹਿੰਮਤ ਸਿੰਘ, ਨੀਲਮ ਕੱਕੜ ਪ੍ਰਿੰਸੀਪਲ ਅਤੇ ਸਟਾਫ ਐਸ.ਡੀ ਸਕੂਲ ਮਲੋਟ, ਪ੍ਰਿੰਸੀਪਲ ਅਤੇ ਸਟਾਫ ਗਰੀਨਲੈਂਡ ਸਕੂਲ ਮਲੋਟ, ਸਮਾਜ ਸੇਵੀ ਸ਼ਿਲਪਾ ਗੋਇਲ, ਸੁਰੇਸ਼ ਕੁਮਾਰ ਮੈਨੇਜਰ ਆਈਡੀ.ਬੀ.ਆਈ ਬੈਂਕ ਅਤੇ ਗਗਨਦੀਪ ਵੀ ਵਿਸ਼ੇਸ਼ ਤੌਰ `ਤੇ ਪਹੁੰਚੇ।ਮੇਲੇ ਦਾ ਪ੍ਰਬੰਧ ਸਕੂਲ ਦੇ ਸਮਾਜਿਕ ਸਿੱਖਿਆ ਅਧਿਆਪਕ ਸੁਰੇਸ਼ ਕੁਮਾਰ, ਮੈਡਮ ਰੇਖਾ ਰਾਣੀ, ਅਨੁਪਮਾ, ਸੀਤਾ ਰਾਣੀ ਅਤੇ ਅਲਪਨਾ ਨੇ ਸੁਚੱਜੇ ਢੰਗ ਨਾਲ ਕੀਤਾ।
      ਪ੍ਰਿੰਸੀਪਲ ਵਿਜੇ ਗਰਗ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਆਖਿਆ ਅਤੇ ਬਚਿਆਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਤਰ੍ਹਾਂ ਦੇ ਮੇਲੇ ਲਾਉਣ ਦਾ ਮਕਸਦ ਬਚਿਆ ਨੂੰ ਸੌਖੇ ਤਰੀਕੇ ਨਾਲ ਵਿਸ਼ਾ ਸਮਝਾਉਣਾ ਹੈ।
             ਉਨਾਂ ਨੇ ਸਕੂਲ ਦੇ ਸਮਾਜਿਕ ਸਿੱਖਿਆ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਬਹੁਤ ਮਿਹਨਤ ਕੀਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply