Saturday, August 1, 2026

ਖ਼ਾਲਸਾ ਕਾਲਜ ਵਿਖੇ ਵੱਖ-ਵੱਖ ਖੇਡਾਂ ਸਬੰਧੀ ਟਰਾਇਲ 30 ਤੇ 31 ਨੂੰ – ਡਾ. ਮਹਿਲ ਸਿੰਘ

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ Mehal Singh KCਕਾਲਜ ਇਸ ਸਮੇਂ ਚਲ ਰਹੇ ਦਾਖਲਿਆਂ ਦੇ ਮੱਦੇਨਜ਼ਰ ਲੜਕਿਆਂ ਲਈ ਵੱਖ-ਵੱਖ ਖੇਡਾਂ ਦੇ ਟਰਾਇਲ 30 ਅਤੇ 31 ਮਈ ਨੂੰ ਖੇਡ ਮੈਦਾਨ ਵਿਖੇ ਸਵੇਰੇ 8:00 ਵਜੇ ਕਰਵਾਏ ਜਾਣਗੇ।
    ਉਨ੍ਹਾਂ ਦੱਸਿਆ ਕਿ ਉਕਤ 2 ਦਿਨਾਂ ਦੇ ਪਹਿਲੇ 30 ਮਈ ਵਾਲੇ ਦਿਨ ਐਥਲੈਟਿਕ, ਬਾਸਕਟਬਾਲ, ਬਾਕਸਿੰਗ, ਕ੍ਰਿਕੇਟ, ਫ਼ੈਨਸਿੰਗ, ਜਿਮਨਾਸਟਿਕ, ਹੈਂਡਬਾਲ, ਹਾਕੀ, ਜੂਡੋ ਅਤੇ ਤੀਰ ਅੰਦਾਜ਼ੀ ਦੀ ਟਰਾਇਲ ਹੋਣਗੇ। ਜਦ ਕਿ 31 ਮਈ ਨੂੰ  ਕਰਾਟੇ, ਖੋ-ਖੋ, ਪੈਨਚਿਕ ਪਲਾਟ, ਵਾਲੀਵਾਲ, ਰੈਸਲਿੰਗ, ਵੁਸ਼ੂ ਅਤੇ ਬੈਡਮਿੰਟਨ ਹੋਣਗੇ। ਪ੍ਰਿੰ: ਡਾ. ਮਹਿਲ ਸਿੰਘ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਬਚਨਪਾਲ ਸਿੰਘ ਦੀ ਦੇਖ ਰੇਖ-ਹੋਣ `ਚ ਵਾਲੇ ਇਸ ਟਰਾਇਲ ਸਮੇਂ ਬੱਚੇ ਆਪਣੀ ਪੂਰੀ ਸਪੋਰਟਸ ਕਿੱਟ ਅਤੇ ਖੇਡਾਂ ਤੇ ਅਸਲ ਵਿੱਦਿਅਕ ਸਰਟੀਫ਼ਿਕੇਟਾਂ ਸਮੇਤ ਕਾਲਜ `ਚ  ਵਿਭਾਗ ਮੁੱਖੀ ਨਾਲ ਸੰਪਰਕ ਕਰਨ।ਉਨ੍ਹਾਂ ਕਿਹਾ ਕਿ ਚੁਣੇ ਖਿਡਾਰੀਆਂ ਲਈ ਹੋਸਟਲ, ਖਾਣਾ ਅਤੇ ਰਹਿਣ ਦਾ ਪ੍ਰਬੰਧ ਮੁਫ਼ਤ ਕੀਤਾ ਜਾਵੇਗਾ।ਇਹ ਚੋਣ ਕਾਲਜ ਦਾਖਲੇ ਲਈ ਕੀਤੀ ਜਾ ਰਹੀ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply