Wednesday, March 4, 2026

ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ਪਿੰਡ ਮਹਿਦੂਦਾਂ ਦਾ ਤਿੰਨ ਦਿਨਾ ਕ੍ਰਿਕਟ ਟੂਰਨਾਮੈਂਟ

ਸਾਬਕਾ ਵਿਧਾਇਕ ਖੀਰਨੀਆਂ ਨੇ ਕੀਤੀ ਇਨਾਮਾਂ ਦੀ ਵੰਡ
ਮਹਿਦੂਦਾਂ/ਸਮਰਾਲਾ, 27 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਰਿੰਪੀ ਮੈਮੋਰੀਅਲ ਸਪੋਰਟਸ ਕਲੱਬ ਮਹਿਦੂਦਾਂ ਵਲੋਂ ਤਿੰਨ ਦਿਨਾਂ ਕ੍ਰਿਕਟ ਟੂਰਨਾਮੈਂਟ PUNJ2705201914ਅਮਿੱਟ ਯਾਦਾਂ ਛੱਡਦਾ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਕਰਦਾ ਸਮਾਪਤ ਹੋ ਗਿਆ।
           ਅਖੀਰਲੇ ਦਿਨ ਅਕਾਲੀ ਆਗੂ ਜਗਰੂਪ ਸਿੰਘ ਬਲਾਲਾ ਅਤੇ ਡਾ: ਅਮਰੀਕ ਸਿੰਘ ਨੇ ਟੂਰਨਾਮੈਂਟ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਾਂਗਟ ਨੇ ਜਨਰਲ ਸਕੱਤਰ ਬਲਵਿੰਦਰ ਸਿੰਘ ਮਹਿਦੂਦਾਂ ਰਾਹੀਂ ਸਹਿਯੋਗ ਰਾਸ਼ੀ ਭੇਜ ਕੇ ਪ੍ਰੰਬਧਕਾਂ ਦਾ ਹੌਸਲਾ ਵਧਾਇਆ।ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
                 8 ਟੀਮਾਂ ਦੇ ਹੋਏ ਫਸਵੇਂ ਮੁਕਾਬਲਿਆਂ ‘ਚ ਨੌਲੜੀ ਪਹਿਲੇ, ਮਾਣਕੀ ਦੂਜੇ, ਮੁੰਡੀਆਂ ਤੀਜੇ, ਬੇਗੋਵਾਲ ਚੌਥਾ ਅਤੇ ਮਾਨਗੜ੍ਹ, ਬੀਜਾ, ਕੋਟ ਪਨੈਚ ਤੇ ਭੋਰਲਾ ਪੰਜਵੇ, ਛੇਵੇਂ, ਸੱਤਵੇਂ ਅਤੇ ਅੱਠਵੇਂ ਨੰਬਰ `ਤੇ ਆਏ। ਨਵੀਂ ਭੋਰਲਾ ਵੈਸਟ ਬਾਲਰ ਅਤੇ ਲੱਭੀ ਮਾਣਕੀ ਵੈਸਟ ਬੈਟਸਮੈਨ ਬਣੇ।ਪਹਿਲੀ, ਦੂਜੀ, ਤੀਜੀ ਅਤੇ ਚੌਥੇ ਨੰਬਰ `ਤੇ ਆਉਣ ਵਾਲੀਆਂ ਟੀਮਾਂ ਨੂੰ 9100, 8100, 4100 ਅਤੇ 3100 ਦਾ ਨਕਦ ਇਨਾਮ ਤੇ ਟਰਾਫੀ ਅਤੇ ਬਾਕੀ ਚਾਰੇ ਟੀਮਾਂ ਨੂੰ 1100/ 1100 ਰੁਪਏ ਦੇ ਇਨਾਮ ਦਿੱਤੇ ਗਏ ਅਤੇ ਵੈਸਟ ਬਾਲਰ ਅਤੇ ਵੈਸਟ ਬੈਟਸਮੈਨ ਨੂੰ ਕੱਪ ਦਿੱਤੇ ਗਏ।ਸਾਬਕਾ ਵਿਧਾਇਕ ਖੀਰਨੀਆਂ ਨਾਲ ਗੁਰਪ੍ਰੀਤ ਸਿੰਘ ਮਹਿਦੂਦਾਂ, ਸਾਬਕਾ ਸਰਪੰਚ ਟਹਿਲ ਸਿੰਘ ਗੁਰਮ, ਗੁਰੀ ਗੁਰਮ, ਸੁਖਵਿੰਦਰ ਸਿੰਘ ਰਾਜੂ, ਬਲਵਿੰਦਰ ਸਿੰਘ ਮਹਿਦੂਦਾ, ਸੁਖਪਾਲ ਸਿੰਘ ਬੱਬੀ, ਕਾਲਾ ਗੁਰਮ, ਜੱਗੀ ਗੁਰਮ, ਨਵਦੀਪ  ਗੁਰਮ, ਜਗਦੀਪ ਗੁਰਮ, ਜਗਤਾਰ ਗੁਰਮ, ਪੀਤੀ ਮਾਂਗਟ, ਮਸੂ ਗੁਰਮ, ਸੋਕੀ ਮਾਸਟਰ, ਸ਼ਪਿੰਦਰ ਗੁਰਮ, ਹੈਪੀ, ਬੰਟੀ, ਗੁਰਜੀਤ ਸਿੰਘ, ਸਿਮਰਨ ਗੁਰਮ, ਮੇਜਰ ਸਿੰਘ ਭੋਲਾ, ਸਨੀ, ਮਨੀ, ਗੁਰਪ੍ਰੀਤ ਸਿੰਘ ਤੂਰ, ਪ੍ਰਿੰਸ ਰਣਵੀਰ ਸਿੰਘ ਮਾਂਗਟ, ਯੂਥ ਪ੍ਰਧਾਨ ਹਰਸ਼ਦੀਪ ਸਿੰਘ ਮਹਿਦੂਦਾਂ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਖੀਰਨੀਆਂ ਨੇ ਪ੍ਰੰਬਧਕਾਂ ਨੂੰ ਕ੍ਰਿਕਟ ਟੂਰਨਾਮੈਂਟ ਕਰਵਾਉਣ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਸ ਨਾਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉਥੇ ਹੀ ਨੌਜਵਾਨ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਹਨ।ਸਾਬਕਾ ਸਰਪੰਚ ਟਹਿਲ ਸਿੰਘ ਨੇ ਪਿੰਡ ਦੇ ਵਾਸੀਆਂ ਖਾਸ ਕਰ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਨਵੰਬਰ ਮਹੀਨੇ ਵਿੱਚ ਕਬੱਡੀ ਕੱਪ ਕਰਵਾਇਆ ਜਾਵੇਗਾ।
            ਪ੍ਰੰਬਧਕਾਂ ਵਲੋਂ ਐਨ.ਆਰ.ਆਈ ਈਸ਼ਰ ਸਿੰਘ ਮਾਂਗਟ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਸ ਮੌਕੇ ਮੀਤ ਮਾਂਗਟ, ਗੁਲਾਬ ਗੁਰਮ, ਬਰੇਵੋ ਕਨੇਡਾ, ਕਾਕਾ ਕਨੇਡਾ, ਬੂਟਾ ਸਿੰਘ, ਅਜੇ ਕੁਮਾਰ, ਕੁਲਦੀਪ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ ਤਾਰੀ, ਜੋਨੀ ਦੀਪਕ, ਕਾਲਾ ਮਾਂਗਟ, ਲਵਲੀ, ਰਿੰਕੂ, ਰਾਜਾ, ਰਾਮਾ, ਕੇਸਰ ਸਿੰਘ, ਹਰਨੇਕ ਸਿੰਘ, ਚਰਨ ਸਿੰਘ, ਅਕਾਸ਼, ਰਾਹੂਲ, ਸੋਢੀ, ਹਰਵੀਰ ਸਿੰਘ, ਸੁੱਖਾ  ਸ਼ਾਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply