Thursday, August 27, 2026

9ਵਾਂ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ 30 ਮਈ ਤੋਂ

ਧੂਰੀ, 29 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਬਾਬਾ ਨਿਆਸਾ ਪੀਰ ਸਪੋਰਟਸ ਕਲੱਬ ਰਜਿੰਦਰਾਪੁਰੀ (ਰੰਚਣਾ) ਵੱਲੋਂ 9ਵਾਂ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ 30 Sports1ਮਈ ਤੋਂ 3 ਜੂਨ ਤੱਕ ਆਯੋਜਿਤ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਜਗਜੀਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਸਵ. ਸ਼ਮਸੇਰ ਸਿੰਘ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪਹਿਲੇ ਨੰਬਰ `ਤੇ ਆਉਣ ਵਾਲੇ ਖਿਡਾਰੀਆਂ ਨੂੰ 21000 ਰੁਪਏ, ਦੂਜੇ ਨੰਬਰ `ਤੇ 11000 ਰੁਪਏ ਅਤੇ ਤੀਸਰੇ ਤੇ ਚੌਥੇ ਨੰਬਰ `ਤੇ ਆਉਣ ਵਾਲੀ ਖਿਡਾਰੀਆਂ ਨੂੰ 1100 ਰੁਪਏ ਸਮੇਤ ਕੱਪ ਦਿੱਤਾ ਜਾਵੇਗਾ ਅਤੇ ਮੈਨ ਆਫ ਦ ਸੀਰੀਜ ਬਣਨ ਵਾਲੇ ਖਿਡਾਰੀ ਨੂੰ 6100 ਰੁਪਏ ਦਿੱਤੇ ਜਾਣਗੇ। 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply