ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ `ਆਰਟ ਮੋਸ਼ਨ` ਗਰੁੱਪ ਆਫ ਬਰਾਸ ਸਿਟੀ ਮੁਰਾਦਾਬਾਦ ਵਲੋਂ ਲਗਾਈ
ਗਈ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਵਲੋਂ ਫੀਤਾ ਕੀਤਾ ਗਿਆ।ਪ੍ਰਦਰਸ਼ਨੀ ਦੌਰਾਨ ਪ੍ਰਦਸ਼ਿਤ ਕੀਤੇ ਗਏ ਮੁਰਾਦਾਬਾਦ ਦੇ ਦੋ ਕਲਾਕਾਰਾਂ ਅਨੁਰਾਗ ਅਤੇ ਡਾ. ਰਵੀਸ਼ ਕੁਮਾਰ ਦੇ ਲਗਭਗ 40 ਚਿੱਤਰਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਨੌਜਵਾਨ ਕਲਾਕਾਰ ਅਨੁਰਾਗ ਨੇ ਸਾਰੇ ਚਿੱਤਰ ਰੱਦੀ ਅਖਬਾਰ ਤੋਂ ਬਣਾਏ ਹਨ, ਜੋ ਕਿ ਉਨਾਂ ਦੀ ਵਿਸ਼ੇਸਤਾ ਹੈ।ਕਾਗਜ਼ ਦੇ ਰੋਲ ਤੋਂ ਅਨੁਰਾਗ ਵਲੋਂ ਬਣਾਏ ਗਏ ਦਰੱਖਤ ਬਿਨਾ ਪਾਣੀ ਦੇ ਹੀ ਵਧ ਫੁਲ ਰਹੇ ਹਨ ਅਤੇ ਉਹ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਵੀ ਦੇਂਦੇ ਹਨ।ਇਸੇ ਤਰਾਂ ਨਿਰਜੀਵ ਚਿੜੀ ਵੀ ਜਿਊਂਦੀ ਉਡਦੀ ਦਿੱਸਦੀ ਹੈ।
ਡਾ. ਚਮਕ ਨੇ ਦੱਸਿਆ ਕਿ ਇਸੇ ਤਰਾ ਡਾ. ਰਵੀਸ਼ ਕੁਮਾਰ ਵੱਖ-ਵੱਖ ਤਰਾਂ ਦੇ ਕਾਗਜ਼ਾਂ ਦੇ ਟੈਕਸਚਰ ਦਾ ਪ੍ਰਯੋਗ ਕਰ ਕੇ ਕਲਾਕ੍ਰਿਤੀਆਂ ਬਣਾਈਆਂ ਹਨ ਅਤੇ ਇਹ ਰੰਗ-ਬਰੰਗੇ ਚਿੱਤਰ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹਨ।ਪਤੰਗ ਅਤੇ ਬੁਧਾ ਉਸ ਦੇ ਪਸੰਦੀਦਾ ਵਿਸੇ ਹਨ।ਚਿਤਰ ਤੇ ਕਲਾਕ੍ਰਿਤੀਆਂ ਬਣਾਉਣ ਦੀ ਤਕਨੀਕ ਉਸ ਨੂੰ ਹੋਰਨਾਂ ਕਲਾਕਾਰਾਂ ਤੋਂ ਅਲੱਗ ਬਣਾਉਂਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਤੁਲ ਮਹਿਰਾ, ਨਰਿੰਦਰ ਸਿੰਘ, ਧਰਮਿੰਦਰ, ਰਮਨ ਮਹਿਤਾ, ਰਾਮਦੀਨ, ਯਸ਼ ਸ਼ਰਮਾ, ਮੰਜ਼ੂ ਤੇ ਦੀਪਿਕਾ ਆਦਿ ਮੌਜੂਦ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media