Thursday, September 17, 2026

ਯੋਗਾ ਕੈਂਪ ਨਾਲ ਕੀਤੀ ਗਈ ਸਰਕਾਰੀ ਸਕੂਲ਼ `ਚ ਸਮਰ ਕੈਂਪ ਦੀ ਸ਼ੁੁਰੂਆਤ

ਮਲੋਟ, 1 ਜੂਨ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ 6 ਜੂਨ ਤੱਕ ਚੱਲਣ ਵਾਲੇ ਸਮਰ ਕੈਂਪ PUNJ0106201920ਦੀ ਸ਼ੁਰੂਆਤ ਯੋਗਾ ਕੈਂਪ ਨਾਲ ਕੀਤੀ ਗਈ।ਇਸ ਕੈਂਪ ਵਿੱਚ ਲਗਭਗ 100 ਵਿਦਿਆਰਥਣਾਂ ਭਾਗ ਲੈ ਰਹੀਆਂ ਹਨ।ਪਹਿਲੇ ਦਿਨ ਜੀਵਨ ਜਾਂਚ ਅਤੇ ਯੋਗ ਆਸਣ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਆਰਟ ਆਫ ਲੀਵਿਗ ਮਲੋਟ ਟੀਮ ਦੇ ਦੀਪਕ ਮੱਕੜ, ਆਸ਼ੂ ਦੀਪ ਗਰਗ, ਅਸ਼ੀਸ਼ ਕਥੂਰੀਆ, ਨਰਿੰਦਰ ਕੁਮਾਰ, ਕਸ਼ਿਸ਼ ਸਿਡਾਨਾ ਨੇ ਬੱਚਿਆਂ ਨੂੰ ਯੋਗਾ ਬਾਰੇ ਭਰਪੂਰ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਹਰੀ ਸਿੰਘ ਹੈਰੀ ਨੇ ਬੱਚਿਆਂ ਨੂੰ ਪੇਂਟਿੰਗ ਬਾਰੇ ਦੱਸਿਆ।
          ਇਸ ਮੌਕੇ ਜਸਵਿੰਦਰ ਸਿੰਘ ਡੀ.ਪੀ.ਈ, ਸੁਰੇਸ਼ ਕੁਮਾਰ, ਮੈਡਮ ਪ੍ਰਿਅੰਕਾ ਗੁਪਤਾ, ਮੈਡਮ ਅਲਪਨਾ, ਮੈਡਮ ਰਮਨਦੀਪ ਕੌਰ, ਮੈਡਮ ਮਨਦੀਪ ਕੌਰ, ਮੈਡਮ ਸੁਨੀਤਾ ਸੇਠੀ, ਮੈਡਮ ਸੁਮਨ ਲਤਾ, ਮੈਡਮ ਸੁਰੇਸਟਾ, ਮੈਡਮ ਪੂਨਮ, ਮੈਡਮ ਸੋਨੀਆ ਅਤੇ ਮੈਡਮ ਜਸਵਿੰਦਰ ਕੌਰ ਹਾਜ਼ਰ ਸਨ।ਸਕੂਲ ਪ੍ਰਿੰਸੀਪਲ ਵਿਜੇ ਗਰਗ ਨੇ ਸਮਰ ਕੈਂਪ ਦੇ ਮਹੱਤਵ ਬਾਰੇ ਦੱਸਿਆ ਅਤੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਆਖਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply