Friday, July 4, 2025
Breaking News

ਮਾਲ ਰੋਡ ਸਕੂਲ ਦੀਆਂ ਲੋੜਵੰਦ ਤੇ ਹੁਸ਼ਿਆਰ ਵਿਦਿਆਰਥਣਾਂ ਨੂੰ ਵੰਡੀਆਂ ਵਰਦੀਆਂ

ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਲੋਕ PUNJ0106201918ਭਲਾਈ ਸੰਸਥਾ ਵਲੋਂ ਵਰਦੀ ਵੰਡ ਸਮਾਰੋਹ ਕਰਵਾਇਆ ਗਿਆ। ਸਕੂਲ ਦੀ ਲੈਕਚਰਾਰ ਮਿਸ ਆਦਰਸ਼ ਸ਼ਰਮਾ ਦੀ ਕੋਸ਼ਿਸ਼ਾਂ ਸਦਕਾ ਇਸ ਸਮਾਗਮ ਵਿੱਚ 50 ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ ਗਈਆਂ।ਜਿੰਨਾਂ ਵਿਚੋਂ ਅੇਨ.ਐਮ.ਐਮ.ਐਸ ਅਤੇ ਪੀ.ਐਸ.ਟੀ.ਐਸ.ਈ ਦਾ ਵਜੀਫਾ ਪ੍ਰਾਪਤ ਕਰਨ ਵਾਲੀਆਂ 21 ਵਿਦਿਆਰਥਣਾਂ ਸ਼ਾਮਲ ਹਨ।
    ਜ਼ਿਲ੍ਹੇ ਦੇ ਡਿਪਟੀ ਡੀ.ਈ.ਓ ਰਜੇਸ਼ ਸ਼ਰਮਾ, ਯੋਗੇਸ਼ ਭਾਟੀਆਸ੍ਰੀਮਤੀ ਗੁਰਸ਼ਰਨ ਕੌਰ ਚੇਅਰਪਰਸਨ ਧੰਨ ਧੰਨ ਬਾਬਾ ਦੀਪ ਸਿੰਘ ਲੋਕ ਭਲਾਈ ਸੰਸਥਾ, ਸ੍ਰੀਮਤੀ ਮਨਦੀਪ ਕੌਰ ਬੱਲ, ਮਿਸ ਆਦਰਸ਼ ਸ਼ਰਮਾ ਅਤੇ ਸਕੂਲ ਦਾ ਸਟਾਫ ਮੈਂਬਰ ਹਾਜਰ ਸਨ।ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮਿਸ ਆਦਰਸ਼ ਸ਼ਰਮਾ ਤੇ ਸੁਸਾਇਟੀ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਸ ਜਤਾਈ ਕੇ ਅੱਗੋਂ ਵੀ ਇਹੋ ਜਿਹੇ ਉਪਰਾਲੇ ਸਕੂਲ ਵਿਚ ਹੁੰਦੇ ਰਹਿੰਗੇ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply