Sunday, May 25, 2025
Breaking News

ਰਣਜੀਤ ਵਿਹਾਰ ਵਿਖੇ ਵਿਕਾਸ ਕਾਰਜ਼ਾਂ ਦਾ ਉਦਘਾਟਨ

PPN020303
ਅੰਮ੍ਰਿਤਸਰ 2 ਮਾਰਚ ( ਪੰਜਾਬ ਪੋਸਟ ਬਿਊਰੋ )-  ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ, ਭਾਰਤੀ ਜਨਤਾ ਪਾਰਟੀ ਹਲਕਾ ਪੱਛਮੀ ਦੇ ਇੰਚਾਰਜ ਰਕੇਸ਼ ਗਿੱਲ, ਕੌਂਸਲਰ ਬਲਜਿੰਦਰ ਸਿੰਘ ਮੀਰਾਕੋਟ ਅਤੇ ਗ੍ਰਾਮ ਪੰਚਾਇਤ ਰਣਜੀਤ ਵਿਹਾਰ ਦੇ ਸਰਪੰਚ ਜਤਿੰਦਰਬੀਰ ਸਿੰਘ ਬਾਜਵਾ ਵੱਲੋਂ ਅੱਜ ਰਣਜੀਤ ਵਿਹਾਰ ਵਿਖੇ ਸੜਕਾਂ, ਪਾਰਕ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਸਾਂਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਸੰਧੂ ਅਤੇ ਗਿੱਲ ਨੇ ਕਿਹਾ ਕਿ ਗ੍ਰਾਮ ਪੰਚਾਇਤ ਰਣਜੀਤ ਵਿਹਾਰ ਵੱਲੋਂ ਇਲਾਕੇ ਦੇ ਵਿਕਾਸ ਲਈ ਸਿਰ ਤੋੜ ਮੇਹਨਤ ਕੀਤੀ ਜਾ ਰਹੀ ਹੈ ਅਤੇ ਸਰਪੰਚ ਬਾਜਵਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਾਂਝੇ ਦੇ ਜਰਨੈਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਵਿਚ ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਜੰਗੀ ਪੱਧਰ ਤੇ ਹੋ ਰਿਹਾ ਹੈ। ਅੰਮ੍ਰਿਤਸਰ ਵਿੱਚ ਉਹ ਵਿਕਾਸ ਕਾਰਜ਼ ਹੋ ਰਹੇ ਹਨ, ਜਿਹੜੇ ਲੋਕਾਂ ਨੇ ਸੁਪਨੇ ਵਿਚ ਨਹੀਂ ਸੋਚੇ ਸਨ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੰਮ੍ਰਿਤਸਰ ਦੀਆਂ ਸਾਰੀਆਂ ਵਾਰਡਾਂ ਵਿਚ ਵਿਕਾਸ ਕਾਰਜ਼ ਬਿਨਾਂ ਕਿਸੇ ਭੇਦ ਭਾਵ ਦੇ ਕਰਵਾਏ ਜਾ ਰਹੇ ਹਨ।ਇਸ ਮੌਕੇ ਗ੍ਰਾਮ ਪੰਚਾਇਤ ਰਣਜੀਤ ਵਿਹਾਰ ਦੇ ਪ੍ਰਧਾਨ ਅਰਜੁਨ ਮਹਾਜਨ, ਸੈਕਟਰੀ ਪ੍ਰਣਵ ਧਵਨ, ਚੇਅਰਮੈਨ ਸ਼ਾਮ ਠਾਕੁਰ, ਪੀ.ਐਸ.ਓ. ਰਜਿੰਦਰ ਸਿੰਘ ਸੰਧੂ, ਸੀਨੀਅਰ ਭਾਜਪਾ ਆਗੂ ਅਰੁਣ ਪੁੰਜ ਗੁਮਟਾਲਾ, ਮੈਂਬਰ ਪੰਚਾਇਤ ਬਲਜਿੰਦਰ ਸਿੰਘ ਬੀਤਾ, ਸਿੰਮੀ ਨਾਈਅਰ, ਸਤਨਾਮ ਸਿੰਘ, ਸੁਨੀਲ ਕੁਮਾਰ, ਬਲਜੀਤ ਕੌਰ (ਸਾਰੇ ਮੈਂਬਰ ਪੰਚਾਇਤ), ਪ੍ਰਤਾਪ ਔਲਖ ਰਖਵਾਲੇ, ਅਨਿਲ ਸਲਾਰੀਆ, ਜਨਕ ਰਾਜ, ਰਾਜਨ ਖੰਨਾ, ਸੋਹੀ ਸੁੱਖ, ਹਰਪ੍ਰੀਤ ਸਿੰਘ ਸੋਢੀ, ਬਲਜਿੰਦਰ ਸਿੰਘ, ਵਿਸ਼ਾਲ ਖੰਨਾ, ਗੋਰਵ, ਜੋਨ ਕੁਮਾਰ, ਮਾਹੀਪਾਲ, ਵਿਸ਼ਾਲ, ਐਸ. ਚਾਵਲਾ, ਐਸ. ਭੁੱਲਰ ਲਵਡੇਲ, ਅਕਾਲੀ ਜਥੇ ਦੇ ਵਿੱਤ ਸਕੱਤਰ ਰਣਜੀਤ ਸਿੰਘ ਰਾਣਾ ਸ਼ਰੀਫਪੁਰਾ, ਸਕੱਤਰ ਜਨਰਲ ਕੁਲਜੀਤ ਸਿੰਘ ਬ੍ਰਦਰਜ਼, ਜਗਦੀਪ ਸਿੰਘ ਰੰਧਾਵਾ, ਸੰਦੀਪ ਸਿੰਘ, ਮਾਸਟਰ ਚਰਨਜੀਤ ਆਦਿ ਹਾਜ਼ਰ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …

Leave a Reply