Monday, August 24, 2026

ਡੀ.ਏ.ਵੀ ਕਾਲਜ ਦਾ 65ਵਾਂ ਸਥਾਪਨਾ ਦਿਨ ਮਨਾਇਆ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ 65ਵੇਂ ਸਥਾਪਨਾ ਦਿਵਸ `ਤੇ ਹਵਨ ਕਰਵਾਇਆ ਗਿਆ।ਪ੍ਰੋ. PUNJ0306201912ਕੁਲਦੀਪ ਆਰਿਆ ਵਲੋਂ ਫੱਲਾਂ ਦੀ ਵਰਖਾ ਦੌਰਾਨ ਵੈਦਿਕ ਮੰਤਰਾਂ ਦਾ ਉਚਾਰਣ ਕੀਤਾ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਹਵਨ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਵਿਧਾਇਕ ਸੁਨੀਲ ਦੱਤੀ ਦਾ ਹਾਰਦਿਕ ਸਵਾਗਤ ਕੀਤਾ ਅਤੇ ਸਾਰੇ ਸਟਾਫ ਨੂੰ ਸਥਾਪਨਾ ਦਿਨ ਦੀ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਨੇ ਕਿਹਾ ਦੀ ਡੀ.ਏ.ਵੀ ਕਾਲਜ ਸ਼ੁਰੂ ਤੋਂ ਹੀ ਵੈਦਿਕ ਸੰਸਕ੍ਰਿਤੀ ਦਾ ਪਹਿਰੇਦਾਰ ਰਿਹਾ ਹੈ।ਅਜਿਹੀ ਸੰਸਥਾ ਵਿੱਚ ਕੰਮ ਕਰਨ ਵਾਲੇ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਨਿਭਾਉਣ।ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਦਰਸ਼ਨਦੀਪ ਅਰੋੜਾ, ਕਾਲਜ ਪ੍ਰਬੰਧਕ ਡਾ. ਮੀਨੂ ਅਗਰਵਾਲ, ਕਾਲਜ ਰਜਿਸਟਰਾਰ ਡਾ. ਗੁਰਜੀਤ ਸਿੰਘ ਸਿੱਧੂ, ਸਟਾਫ ਸੈਕਟਰੀ ਰਾਜੀਵ ਅਰੋੜਾ, ਕਾਲਜ ਬਰਸਰ ਡਾ. ਪ੍ਰਵੀਨ ਕੁਮਾਰੀ, ਇਲੈਕਟਰੀਸਿਟੀ ਇੰਚਾਰਜ਼ ਡਾ. ਰੁਪਿੰਦਰ ਕੌਰ ਆਦਿ ਵੀ ਮੌਜੂਦ ਸਨ।  
 

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply