ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਹੋਵੇਗਾ ਸਨਮਾਨ- ਪੋ੍ਰ. ਰਾਜੇਸ਼ ਕੁਮਾਰ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਐਸ.ਐਸ ਵਿਭਾਗ ਵਲੋਂ ਵੀ.ਸੀ ਪ੍ਰੋਫਸਰ (ਡਾ.) ਜਸਪਾਲ ਸਿੰਘ ਦੇ ਦਿਸ਼ਾ-
ਨਿਰਦੇਸ਼ਾਂ `ਤੇ ਯੂਨਿਟ-2 ਦੇ ਇੰਚਾਰਜ ਪ੍ਰੋ. (ਡਾ.) ਰਾਜੇਸ਼ ਕੁਮਾਰ ਦੀ ਦੇਖ-ਰੇਖ `ਚ 7 ਰੋਜ਼ਾ ਕੈਂਪ ਦਾ ਸ਼ੁਭਆਰੰਭ ਕੀਤਾ ਗਿਆ।ਇਸ ਦੌਰਾਨ ਸੈਂਕੜੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲੈ ਕੇ ਆਪਣੀ ਬਿਹਤਰੀਨ ਕੌਮੀ ਸੇਵਾ ਯੋਜਨਾ ਦਾ ਮੁਜ਼ਾਹਰਾ ਕੀਤਾ।ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਹਿੱਸਿਆਂ ਅਤੇ ਵਿਭਾਗਾਂ ਦੀ ਸਾਫ-ਸਫਾਈ ਕਰਨ ਤੋਂ ਇਲਾਵਾ ਚੌਗਿਰਦਾ ਵੀ ਹੂੰਝਿਆ, ਜਦਕਿ ਵੱਖ-ਵੱਖ ਪਾਰਕਾਂ ਵਿੱਚ ਲੱਗੇ ਛਾਂਦਾਰ ਤੇ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ ਕੀਤੀ ਹੈ ਤਾਂ ਜੋ ਇਹ ਬੂਟੇ ਵੱਧ-ਫੁੱਲ ਕੇ ਸਾਫ ਤੇ ਸ਼ੁੱਧ ਵਾਤਾਵਰਨ ਦਾ ਸਬੱਬ ਬਣਨ।ਇਸ ਤੋਂ ਇਲਾਵਾ ਵਿਦਿਆਰਥੀ ਸੈਂਟਰਲ ਯਤੀਮਖਾਨਾ ਪੁਤਲੀਘਰ ਤੇ ਸੇਵਾ ਦੇ ਅਸਲੀ ਘਰ ਪਿੰਗਲਵਾੜਾ ਵਿਖੇ ਵੀ ਗਏ ਤੇ ਇਥੇ ਵੱਖ-ਵੱਖ ਪ੍ਰਕਾਰ ਦੀ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਉਨ੍ਹਾਂ ਨੂੰ ਪੜ੍ਹਾਇਆ ਤੇ ਰੋਜ਼ਾਨਾ ਇਸਤੇਮਾਲ ਦਾ ਸਮਾਨ ਵੀ ਹਵਾਲੇ ਕੀਤਾ। ਵਿਦਿਆਰਥੀਆਂ ਨੇ ਸਮਾਜਿਕ ਅਲਾਮਤ ਤੰਬਾਕੂਨੋਸ਼ੀ ਅਤੇ ਇਸ ਦੇ ਇਸਤੇਮਾਲ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਦੇ ਸ਼ਰੀਰਕ ਬਿਮਾਰੀਆਂ ਦੇ ਖਿਲਾਫ ਇੱਕ ਰੈਲੀ ਕੱਢ ਕੇ ਇਸ ਦੇ ਖਿਲਾਫ ਡੱਟਣ ਦਾ ਸੱਦਾ ਦਿੱਤਾ।
ਕੈਂਪ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਪ੍ਰੋ. (ਡਾ.) ਵਿਮਲਜੀਤ ਸਿੰਘ ਤੇ ਪ੍ਰੋ. (ਡਾ.) ਜੀ.ਐਸ ਬਾਜਵਾ ਨੇ ਸੰਬੋਧਨ ਕੀਤਾ ਤੇ ਵਿਦਿਆਰਥੀਆਂ ਦੀ ਕਾਰਜਸ਼ੈਲੀ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅਜਿਹੇ ਕੌਮੀ ਸੇਵਾ ਯੋਜਨਾ ਕੈਂਪ ਵਿਦਿਆਰਥੀਆਂ ਵਿੱਚ ਕੁੱਝ ਬਣਨ ਤੇ ਕਰ ਦਿਖਾਉਣ ਦੀ ਚਾਹਤ ਪੈਦਾ ਕਰਨ ਦੇ ਨਾਲ-ਨਾਲ ਬਹੁ-ਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਉਂਦੇ ਹਨ।
ਐਨ.ਐਸ.ਐਸ ਯੂਨਿਟ-2 ਦੇ ਪੋ੍ਰਗਰਾਮ ਅਫਸਰ ਪ੍ਰੋ. (ਡਾ.) ਰਾਜੇਸ਼ ਕੁਮਾਰ ਨੇ ਕੈਂਪ ਦੀਆਂ 7 ਦਿਨ ਦੀਆਂ ਗਤੀਵਿਧੀਆਂ ਦੀ ਰੂਪ-ਰੇਖਾ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media