Sunday, August 9, 2026

ਬੇਟੀ ਬਚਾਓ ਬੇਟੀ ਪੜਾਓ ਦੇ ਨਾਂਅ `ਤੇ ਚੱਲ ਰਹੀਆਂ ਜਾਅਲੀ ਸਕੀਮਾਂ ਤੋਂ ਲੋਕ ਸੁਚੇਤ ਰਹਿਣ – ਡੀ.ਸੀ

ਭੀਖੀ/ ਮਾਨਸਾ, 5 ਜੂਨ (ਪੰਜਾਬ ਪੋਸਟ – ਕਮਲ ਕਾਂਤ) –  ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ Apneet Riat3ਧਿਆਨ ਵਿੱਚ ਆਇਆ ਹੈ ਕਿ ਪਿੰਡਾਂ ਵਿੱਚ ਕੁੱਝ ਗਲਤ ਅਨਸਰਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਬੇਟੀ ਬਚਾੳ ਬੇਟੀ ਪੜ੍ਹਾੳ ਸਕੀਮ ਦੇ ਫਾਰਮ ਇਹ ਕਹਿ ਕੇ ਵੇਚੇ ਜਾਂ ਭਰੇ ਜਾ ਰਹੇ ਹਨ ਕਿ ਇਸ ਸਕੀਮ ਅਧੀਨ ਨਕਦ ਪੈਸਾ 8 ਤੋ 32 ਸਾਲ ਤੱਕ ਮਿਲਦਾ ਹੈ ਅਤੇ ਫਾਰਮ ਭਰਨ ਤੋਂ ਬਾਅਦ ਇਹ ਨਕਲੀ ਫਾਰਮ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮਤਰਾਲੇ ਨੂੰ ਭੇਜੇ ਜਾ ਰਹੇ ਹਨ।
     ਉਨ੍ਹਾਂ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਅਧੀਨ ਕਿਸੇ ਨੂੰ ਨਕਦ ਰਾਸ਼ੀ ਦੇਣ ਦੀ ਯੋਜਨਾ ਨਹੀ ਹੈ।ਬੇਟੀ ਬਚਾੳ ਬੇਟੀ ਪੜ੍ਹਾੳ ਸਕੀਮ ਅਧੀਨ ਸਮਾਜ ਵਿੱਚ ਬੇਟੀਆਂ ਪ੍ਰਤੀ ਰੁੜੀਵਾਦੀ ਸੋਚ ਨੂੰ ਬਦਲਣਾ, ਪੀ.ਸੀ ਅਤੇ ਪੀ.ਐਨ.ਡੀ.ਟੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਬੇਟੀਆਂ ਦੀ ਸਿਖਿਆ ਨੂੰ ਅੱਗੇ ਵਧਾਉਣ ਲਈ ਜ਼ੋਰ ਦੇਣਾ ਹੈ।ਇਸ ਦੇ ਅਧੀਨ ਜੀਵਨ ਚੱਕਰ ਨਿਰੰਤਰਤਾ ਦੇ ਆਧਾਰ `ਤੇ ਮਹਿਲਾ ਸ਼ਕਤੀਕਰਨ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਦਿੱਤਾ ਜਾਂਦਾ ਹੈ।
    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਦਫਤਰ ਦੇ ਧਿਆਨ ਵਿੱਚ ਆਇਆ ਹੈ ਕਿ ਪਿੰਡਾਂ ਵਿੱਚ ਅਜੇ ਵੀ ਕੁੱਝ ਲੋਕ ਇਹਨਾ ਗੈਰ ਕਾਨੂੰਨੀ ਸਕੀਮਾਂ ਦੇ ਜਾਲ ਵਿੱਚ ਫਸ ਰਹੇ ਹਨ ਅਤੇ ਪੈਸੇ ਵੀ ਦੇ ਰਹੇ ਹਨ ਅਤੇ ਆਪਣੀ ਵਿਅਕਤੀਗਤ ਜਾਣਕਾਰੀ ਵੀ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਦੇ ਸਰਪੰਚਾਂ ਵਲੋਂ ਵੀ ਬਿਨਾਂ ਵਿਭਾਗ ਤੋਂ ਜਾਣਕਾਰੀ ਪ੍ਰਾਪਤ ਕੀਤੇ ਲੋਕਾਂ ਵਲੋਂ ਭਰੇ ਜਾ ਰਹੇ ਫਾਰਮਾਂ ਤੇ ਮੋਹਰ ਲਗਾ ਕੇ ਹਸਤਾਖਰ ਕੀਤੇ ਜਾ ਰਹੇ ਹਨ।
    ਉਨ੍ਹਾਂ ਆਮ ਲੋਕਾਂ ਨੂੰ ਸੂਚਿਤ ਕਰਦਿਆਂ ਆਖਿਆ ਕਿ ਉਹ ਇਨ੍ਹਾ ਗੈਰ-ਕਾਨੂੰਨੀ ਅਤੇ ਧੋਖਾਧੜੀ ਵਾਲੀਆਂ ਸਕੀਮਾ ਦੇ ਜਾਲ ਵਿੱਚ ਨਾ ਫਸਣ ਅਤੇ ਨਾਂ ਹੀ ਬੇਟੀ ਬਚਾਓ ਬੇਟੀ ਪੜ੍ਹਾੳ ਦੇ ਨਾਮ `ਤੇ ਗੈਰ ਕਾਨੂੰਨੀ ਫਾਰਮ ਭਰ ਕੇ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮਤਰਾਲੇ ਨੂੰ ਭੇਜਣ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਧਿਆਨ ਵਿੱਚ ਆਉਂਦਾ ਹੈ ਕਿ ਕੋਈ ਗੈਰ ਕਾਨੂੰਨੀ ਢੰਗ ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਮ ਦੀ ਦੁਰਵਰਤੋਂ ਕਰ ਰਿਹਾ ਹੈ ਤਾਂ ਇਸ ਦੀ ਜਾਣਕਾਰੀ ਸਰਕਾਰੀ ਅਧਿਕਾਰੀ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਕਿ ਬੇਟੀ ਬਚਾੳ ਬੇਟੀ ਪੜ੍ਹਾੳ ਸਕੀਮ ਦੇ ਨਾਮ `ਤੇ ਧੋਖਾਧੜੀ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

Check Also

ਖ਼ਾਲਸਾ ਕਾਲਜ ਵਿਖੇ ‘ਆਸਟਰੇਲੀਆ ਜਿਵੇਂ ਮੈਂ ਵੇਖਿਆ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਜੀਵਨ ਨਾਲ ਜੁੜੇ ਤਜਰਬਿਆਂ, ਸੰਘਰਸ਼ਾਂ …

Leave a Reply