ਲੌਂਗੋਵਾਲ, 7 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਭਗਵਾਨਪੁਰਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਇੱਕ ਛੋਟੇ ਜਿਹੇ ਬੱਚੇ ਫਤਹਿ
ਵੀਰ ਸਿੰਘ ਦੇ ਬੋਰਵੈਲ ਵਿੱਚ ਡਿੱਗ ਜਾਣ ਕਾਰਨ ਜਿਥੇ ਹਰ ਪਾਸੇ ਗਮੀ ਦਾ ਮਾਹੌਲ ਹੈ।ਉਥੇ ਪ੍ਰਸ਼ਾਸਨ ਐਨ.ਡੀ.ਆਰ.ਐਫ ਅਤੇ ਆਰਮੀ ਦੇ ਨਾਲ ਨਾਲ ਆਮ ਲੋਕਾਂ ਵਲੋਂ ਬੱਚੇ ਨੂੰ ਬੋਰਵੈਲ ਵਿਚੋਂ ਬਾਹਰ ਕੱਢਣ ਲਈ ਸਿਰ ਤੋੜ ਯਤਨ ਜਾਰੀ ਹਨ ।
ਇਸ ਸਬੰਧੀ ਜ਼ਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ-ਨਾਲ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਬੱਚੇ ਨੂੰ ਬਾਹਰ ਕੱਢਣ ਲਈ ਲਗਾਤਾਰ ਯਤਨ ਕਰ ਰਹੇ ਹਨ ਅਤੇ ਬਠਿੰਡਾ ਤੋਂ ਐਨ.ਡੀ.ਆਰ.ਐਫ ਦੀਆਂ ਹੋਰ ਟੀਮਾਂ ਵੀ ਮੰਗਵਾਈਆਂ ਜਾ ਰਹੀਆਂ ਹਨ।ਬੋਰਵੈੱਲ ਦੀ 60 ਫੁਞੱਟ ਤੱਕ ਖੁਦਾਈ ਹੋ ਚੁੱਕੀ ਹੈ ਅਤੇ ਬਾਕੀ ਦੀ ਜਲਦ ਹੀ ਖੁਦਾਈ ਹੋ ਜਾਵੇਗੀ ਅਤੇ ਬੱਚੇ ਨੂੰ ਜਲਦ ਹੀ ਬਾਹਰ ਕੱਢ ਲਿਆ ਜਾਵੇਗਾ।
ਇਸ ਮੌਕੇ ਜ਼ਿਲ੍ਹੇ ਦੇ ਕਾਂਗਰਸ ਦੇ ਹਲਕਾ ਸੁਨਾਮ ਦੇ ਇੰਚਾਰਜ ਦਾਮਨ ਥਿੰਦ ਬਾਜਵਾ, ਅਕਾਲੀ ਦਲ ਦੇ ਆਗੂ ਵਿਨਰਜੀਤ ਗੋਲਡੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਤੇ ਉਨਾਂ ਦੇ ਸਪੁੱਤਰ ਨਵਇੰਦਰਪ੍ਰੀਤ ਸਿੰਘ ਮੌਕੇ `ਤੇ ਹਾਜ਼ਰ ਸਨ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਇਸ ਬੱਚੇ ਨੂੰ ਬਚਾਉਣ ਲਈ ਅਪਣੇ-ਆਪਣੇ ਟਰੈਕਟਰ ਟਰਾਲੀਆਂ ਰਾਹੀਂ ਬੋਰਵੈਲ ਦੇ ਆਲੇ ਦੁਆਲੇ ਮਿੱਟੀ ਹਟਾਉਣ ਵਿੱਚ ਜੁਟੇ ਹੋਏ ਹਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media