ਭੀਖੀ/ ਮਾਨਸਾ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਵਿਸ਼ਵ ਵਾਤਾਵਰਣ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ
ਗਿਆ।ਇਸੇ ਤਹਿਤ ਜ਼ਿਲ੍ਹੇ ਦੇ ਹਰੇਕ ਪਿੰਡ 550 ਪੌਦੇ ਲਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਪਿਛਲੇ ਦਿਨਾਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਬੂਟੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਸੀ, ਜਿਸ ਤਹਿਤ ਅੱਜ ਤੱਕ ਕੁਸਲਾ, ਟਾਂਡੀਆਂ, ਕੋਟੜਾ, ਦਲੀਏਵਾਲੀ, ਤਲਵੰਡੀ ਅਕਲੀਆ, ਝੁਨੀਰ, ਰੁੜਕੀ, ਟਾਹਲ੍ਹੀਆਂ, ਬੱਛੋਆਣਾ, ਭਾਦੜਾ, ਦਾਤੇਵਾਸ, ਟਿੱਬੀ ਹਰੀ ਸਿੰਘ, ਕੁਲਾਣਾ, ਮੱਤੀ, ਖਿਆਲਾ ਕਲਾਂ, ਖੀਵਾ, ਬਾਂਦਰਾਂ, ਫੂਸਮੰਡੀ, ਫੱਤਾ ਮਾਲੋਕਾ, ਮਾਖੇਵਾਲਾ, ਜੌੜਕੀਆਂ, ਉਲਕ ਆਦਿ ਪਿੰਡਾਂ ਵਿਚ 550 ਪੌਦੇ ਪ੍ਰਤੀ ਪਿੰਡ ਅਤੇ ਪਿੰਡ ਝੰਡੂਕੇ ਵਿਖੇ 1100 ਪੌਦੇ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਿਸਾਨਾਂ ਨੂੰ ਮੁਫ਼ਤ ਵਿੱਚ ਪੌਦੇ ਮੁਹੱਈਆ ਕਰਵਾਉਣ ਲਈ ਬਲਾਕ ਪੱਧਰੀ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ ਇਸੇ ਤਰਾਂ ਯੁਵਕ ਸੇਵਾਵਾਂ ਵਿਭਾਗ ਵਲੋਂ ਐਨ.ਐਸ.ਐਸ ਯੁਨਿਟਾਂ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ ਭੈਣੀ ਬਾਘਾ ਸਰਕਾਰੀ ਆਈ.ਟੀ.ਆਈ ਮਾਨਸਾ, ਦਾਤੇਵਾਸ, ਮੂਸਾ, ਫੱਤਾ ਮਾਲੋਕਾ, ਫਫੜੇ ਭਾਈ ਕੇ, ਬਰ੍ਹੇ, ਗਰਲਜ਼ ਸਕੂਲ ਭੀਖੀ, ਗਰਲਜ਼ ਸਕੂਲ ਮਾਨਸਾ, ਬਰੇਟਾ, ਬੋਹਾ ਅਤੇ ਯੂਥ ਕਲੱਬ ਭਾਦੜਾ ਵਲੋਂ 240 ਬੂਟੇ ਲਗਾਏ ਗਏ ਅਤੇ ਵਾਤਾਵਰਣ ਦੀ ਸੰਭਾਲ ਲਈ ਸੈਮੀਨਾਰ ਵੀ ਕੀਤੇ ਗਏ। ਇਸ ਤੋਂ ਇਲਾਵਾ ਜੋਗਾ ਬਲਾਕ ਖਿਆਲਾ ਕਲਾਂ ਅਤੇ ਦਫ਼ਤਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਵਿਜ਼ਨ 2 ਬਲਾਕ ਭੀਖੀ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਡੰਪ ਸਾਈਟ ਸਰਦੂਲਗੜ੍ਹ, ਦਫ਼ਤਰ ਸਿਵਲ ਸਰਜਨ ਵਿਖੇ ਵੀ ਬੂਟੇ ਲਗਾਏ ਗਏ ਅਤੇ ਨਗਰ ਕੌਂਸਲ ਬਰੇਟਾ ਵਲੋਂ ਸ਼ਹਿਰ ਦੀ ਸਫ਼ਾਈ ਦੇ ਨਾਲ-ਨਾਲ ਸ਼ਹਿਰੀਆਂ ਨੂੰ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਕੇ ਵਾਤਾਵਰਣ ਦਿਵਸ ਮਨਾਇਆ ਗਿਆ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media