ਧੂਰੀ, 7 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੀ ਸ਼ਿਰਡੀ ਸਾਈ ਸੇਵਾ ਪਰਿਵਾਰ ਸੁਸਾਇਟੀ ਧੂਰੀ ਵੱਲੋਂ ਪ੍ਰਧਾਨ ਅਸ਼ਵਨੀ ਕੁਮਾਰ ਧੀਰ ਅਤੇ ਚੇਅਰਮੈਨ ਸੱਤਪਾਲ ਸਿੰਗਲਾ ਦੀ ਅਗਵਾਈ ਹੇਠ ਪਾਲਕੀ ਅਤੇ ਸ਼ੋਭਾ ਯਾਤਰਾ 6 ਜੂਨ ਨੂੰ ਕੱਢੀ ਗਈ।ਜਾਗ ਸਿੰਘ ਸਾਬਕਾ ਸਰਪੰਚ ਵਲੋਂ ਪੂਜਾ ਤੇ ਹਾਰ ਦੀ ਰਸਮ ਤੇ ਰਵਾਨਗੀ ਦੀ ਰਸਮ ਰਵੀ ਭੂਸ਼ਨ ਸ਼ਰਮਾ ਨੇ ਕੀਤੀ। ਸ਼ਾਮ 3.00 ਵਜੇ ਤੋਂ ਸ਼ੁਰੂ ਹੋ ਕੇ ਸ਼ੋਭਾ ਯਾਤਰਾ ਬਜਾਰਾਂ ਵਿੱਚੋਂ ਹੁੰਦੀ ਹੋਏ ਸਾਈ ਮੰਦਰ ਵਿਖੇ ਪਹੁੰਚੀ।7 ਜੂਨ ਨੂੰ ਸ਼ਾਮ 8 ਵਜੇ ਤੋਂ ਸ਼੍ਰੀ ਸਾਈ ਭਜਨ ਸੰਧਿਆ ਸਾਈ ਮੰਦਰ ਧੂਰੀ ਵਿਖੇ ਕਰਵਾਈ ਜਾਵੇਗੀ।7 ਜੂਨ ਨੂੰ ਸਾਈ ਸੰਧਿਆ ਦੇ ਮੁੱਖ ਮਹਿਮਾਨ ਦੀਪ ਜੋਤੀ ਬਾਂਸਲ ਹੋਣਗੇ, ਐਮ.ਡੀ ਗਿੰਨੀ ਚਾਹ ਵਾਲੇ ਪੂਜਾ ਦੀ ਰਸਮ, ਵਿਜੈ ਗੋਇਲ ਡਾਇਰੈਕਟਰ ਏ.ਪੀ ਸੋਲਵੈਕਸ ਜੋਤੀ ਪ੍ਰਚੰਡ, ਨਾਰੀਅਲ ਅਰਪਣ ਦੀ ਰਸਮ ਸੁਭਾਸ਼ ਕੁਮਾਰ, ਚੁਨਰੀ ਦੀ ਰਸਮ ਤਰਸੇਮ ਕਾਂਸਲ ਅਤੇ ਹਾਰ ਦੀ ਰਸਮ ਜਵਿੰਦਰ ਕੁਮਾਰ ਅਦਾ ਕਰਨਗੇ ਅਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਸੰਸਥਾ ਦੇ ਪ੍ਰਧਾਨ ਅਸ਼ਵਨੀ ਧੀਰ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਸ਼੍ਰੀ ਸ਼ਿਰਡੀ ਸਾਈ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …