ਭੀਖੀ/ ਮਾਨਸਾ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋ ਵਾਤਾਵਰਣ ਪੇ੍ਰਮੀ ਬਲਵੀਰ ਸਿੰਘ ਅਗਰੋਈਆ ਦੀ ਅਗਵਾਈ
ਹੇਠ ਵਿਸ਼ਵ ਵਾਤਾਵਰਣ ਦਿਵਸ ਮੌਕੇ ਮਾਨਸਾ ਤੋਂ ਸਾਇਕਲਾਂ `ਤੇ ਭੈਣੀ ਬਾਘਾ ਹੁੰਦੇ ਹੋਏ ਪਿੰਡ ਖੋਖਰ ਦੇ ਅਗਾਂਹਵਧੂ ਕਿਸਾਨ ਰਮਨਦੀਪ ਸਿੰਘ ਦੇ ਖੇਤ ਵਿੱਚ ਨਿੰਮ, ਡੇਕ, ਅਮਰੂਦ ਆਦਿ ਦੇ ਪੌਦੇ ਲਗਾਏ ਗਏ।
ਇਹ ਜਾਣਕਾਰੀ ਦਿੰਦੇ ਹੋਏ ਰਵਿੰਦਰ ਧਾਲੀਵਾਲ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਸਾਇਕਲਾਂ `ਤੇ ਜਾ ਕੇ ਲੋਕਾਂ ਨੂੰ ਵਾਤਾਵਰਣ ਬਚਾਉਣ `ਚ ਯੋਗਦਾਨ ਪਾਉਣ ਦੀ ਅਪੀਲ ਕਰਦੇ ਹਨ ਅਤੇ ਹਰ ਤਰਾਂ ਨਾਲ ਸਮਾਜ ਨੂੰ ਵਧੀਆ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ।ਇਸੇ ਲੜੀ ਤਹਿਤ ਇਹ ਪੌਦੇ ਲਗਾਏ ਗਏ ਹਨ ਅਤੇ ਇਹਨਾਂ ਨੂੰ ਸੰਭਾਲਣ ਦੀ ਜਿਮੇਵਾਰੀ ਵੀ ਰਮਨਦੀਪ ਨੂੰ ਦਿੱਤੀ ਗਈ ਹੈ।ਜਿਸ ਨੂੰ ਸਵੀਕਾਰ ਕਰਦਿਆਂ ਉਸ ਨੇ ਕਿਹਾ ਕਿ ਇਹਨਾਂ ਪੌਦਿਆਂ ਨੂੰ ਦਰੱਖਤ ਬਣਾਉਣ ਲਈ ਉਹ ਯਤਨਸ਼ੀਲ ਰਹਿਣਗੇ।
ਸੰਜੀਵ ਪਿੰਕਾ ਨੇ ਦੱਸਿਆ ਕਿ ਹਰ ਮਨੁੱਖ ਅਪਣੇ ਘਰਾਂ ਦੀ ਸਜ਼ਾਵਟ ਲਈ ਧੜਾਧੜ ਦਰੱਖਤ ਕੱਟੀ ਜਾ ਰਿਹਾ ਹੈ ਅਤੇ ਕੋਈ ਵੀ ਇਹਨਾਂ ਨੂੰ ਦੁਬਾਰਾ ਲਗਾਉਣ ਲਈ ਯਤਨਸ਼ੀਲ ਨਹੀ ਹੈ।ਹਰੇਕ ਘਰ ਵਿੱਚ ਦੋ ਤੋਂ ਵੱਧ ਏ.ਸੀ ਲੱਗੇ ਹਨ ਜਿਸ ਕਾਰਣ ਮੌਸਮ ਜਿਆਦਾ ਗਰਮ ਰਹਿੰਦਾ ਹੈ, ਇਸ ਗਰਮੀ ਤੇ ਕੰਟਰੋਲ ਲਈ ਸਿਰਫ `ਤੇ ਸਿਰਫ ਦਰੱਖਤ ਹੀ ਸਹਾਈ ਹੋ ਸਕਦੇ ਹਨ।ਹਰੇਕ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਅਪਣੀ ਜਿੰਦਗੀ ਵਿੱਚ ਘੱਟੋ ਘੱਟ ਪੰਜ ਦਰੱਖਤ ਲਾਵੇ ਅਤੇ ਉਹਨਾਂ ਦੀ ਸੰਭਾਲ ਵੀ ਕਰੇ।
ਇਸ ਮੌਕੇ ਸੁਰਿੰਦਰ ਬਾਂਸਲ, ਪੁਨੀਤ ਬਾਂਸਲ, ਟੋਨੀ ਸ਼ਰਮਾ, ਡਾ: ਅਮਰੀਕ, ਰਮਨ ਗੁਪਤਾ, ਬਿਨੂ ਕੁਮਾਰ, ਵਿਕਾਸ ਗੁਪਤਾ, ਵਿਨੋਦ ਕੁਮਾਰ, ਗੁਰਚਰਨ ਸਿੰਘ ਸਮੇਤ ਮੈਂਬਰ ਹਾਜਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media