Saturday, June 14, 2025
Breaking News

ਜਥੇ: ਅਵਤਾਰ ਸਿੰਘ ਨੇ ਸ੍ਰੀਨਗਰ ਵਿਖੇ ਹੜ੍ਹ ਪੀੜਤਾਂ ਲਈ ਡਾਕਟਰੀ ਟੀਮ ਕੀਤੀ ਰਵਾਨਾ

PPN16091415
ਅੰਮ੍ਰਿਤਸਰ, ੧੬ ਸਤੰਬਰ (ਗੁਰਪ੍ਰੀਤ ਸਿੰਘ) ੁ ਜੰਮੂੁਕਸ਼ਮੀਰ ਵਿਖੇ ਆਏ ਭਿਆਨਕ ਹੜ੍ਹਾਂ ਨਾਲ ਨੁਕਸਾਨੀ ਗਈ ਜ਼ਿੰਦਗੀ ਨੂੰ ਦੁਬਾਰਾ ਪੱਟੜੀ ਤੇ ਲਿਆਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਹੀ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਵਿਖੇ ਰਾਹਤ ਕੈਂਪ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਰੋਜ਼ਾਨਾ ਹੜ੍ਹੁਪੀੜਤਾਂ ਦੀ ਲੋੜ ਮੁਤਾਬਿਕ ਰਾਸ਼ਨ ਅਤੇ ਹੋਰ ਸਮਾਨ ਭੇਜਿਆ ਜਾ ਰਿਹਾ ਹੈ ਤੇ ਜਿੰਨਾ ਚਿਰ ਤੱਕ ਜੰਮੂੁਕਸ਼ਮੀਰ ਦੇ ਹੜ੍ਹੁਪੀੜਤਾਂ ਨੂੰ ਸਹਾਇਤਾ ਦੀ ਜ਼ਰੂਰਤ ਹੋਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤ ਮੁਤਾਬਿਕ ਬਿਨਾ ਭੇਦੁਭਾਵ ਜਾਰੀ ਰੱਖੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਅੰਤਰੁਰਾਸ਼ਟਰੀ ਹਵਾਈ ਅੱਡੇ ਤੇ ਸ੍ਰੀਨਗਰ ਦੇ ਹੜ੍ਹ ਪੀੜਤਾਂ ਲਈ ਦਵਾਈਆਂ ਸਮੇਤ ਮਾਹਰ ਡਾਕਟਰਾਂ ਦੀ ਟੀਮ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵੱਲੋਂ ਹੜ੍ਹੁਪੀੜਤਾਂ ਲਈ ਭੇਜੀ ਵੱਖੁਵੱਖ ਤਰ੍ਹਾਂ ਦੀ ਰਾਹਤ ਸਮੱਗਰੀ ਰਵਾਨਾ ਕਰਨ ਸਮੇਂ ਪੱਤਰਕਾਰ ਵਾਰਤਾ ਦੌਰਾਨ ਕੀਤਾ।
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ, ਅੰਮ੍ਰਿਤਸਰ ਦੇ ਮਾਹਰ ਡਾਕਟਰ ਜਿਨ੍ਹਾਂ ਵਿੱਚ ਡਾ: ਨਰਿੰਦਰਜੀਤ ਸਿੰਘ ਆਰਥੋ (ਹੱਡੀਆਂ ਦੇ ਮਾਹਰ), ਡਾ: ਸਿਮਰਨਜੀਤ ਸਿੰਘ ਬੱਚਿਆਂ ਦੇ ਮਾਹਰ, ਡਾ: ਰਾਜ ਬਹਾਦਰ ਸਿੰਘ ਮੈਡੀਸਨ, ਸ. ਅੰਗਰੇਜ਼ ਸਿੰਘ ਡਰੈਸਰ (ਮਾਈਨਰ ਓਟੀ) ਅਤੇ ਸ. ਭੁਪਿੰਦਰ ਸਿੰਘ ਫਾਰਮਾਸਿਸਟ ਤੇ ਅਧਾਰਿਤ ਟੀਮ ਹਵਾਈ ਜਹਾਜ ਰਾਹੀਂ ਸ੍ਰੀਨਗਰ ਲਈ ਰਵਾਨਾ ਕੀਤੀ ਗਈ ਹੈ ਜੋ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਵਿਖੇ ਮੈਡੀਕਲ ਕੈਂਪ ਲਗਾਏਗੀ।ਉਨ੍ਹਾਂ ਦੱਸਿਆ ਕਿ ਇਹ ਟੀਮ ਦੋ ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਵ’ਖੁਵ’ਖ ਤਰ੍ਹਾਂ ਦੀਆਂ ਦਵਾਈਆਂ ਆਪਣੇ ਨਾਲ ਲਿਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਅ’ਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵੱਲੋਂ ਇਕ ਲੱਖ ਬਿਸਕੁਟਾਂ ਦੇ ਪੈਕਟ, ੧੫੦ ਕਿੱਲੋ ਮੱਠੀਆਂ, ੧੧੦੦ ਪੈਕਟ ਬ੍ਰੈਡ, ੨੫੦੦ ਨਗ ਟੁੱਥ ਬੁਰਸ਼, ੨੫੦੦ ਨਗ ਪੇਸਟਾਂ, ੧੪੫੦ ਟਿੱਕੀਆਂ ਅੰਗਰੇਜ਼ੀ ਸਾਬਨ, ੫੦੦ ਕਿੱਲੋ ਖੰਡ, ੫੦੦ ਕਿੱਲੋ ਚੌਲ, ੩੦੦ ਜੋੜੇ ਚੱਪਲਾਂ, ੧੦੦੦ ਪੈਕਟ ਨਮਕ ਤੇ ੫੦ ਪੇਟੀਆਂ ਸ਼ੁੱਧ ਪਾਣੀ ਦੀਆਂ ਬੋਤਲਾਂ ਭੇਜੀਆਂ ਜਾ ਰਹੀਆਂ ਹਨ।ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਭਿਆਨਕ ਹੜ੍ਹਾਂ ਦੌਰਾਨ ਓਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ ਜਿਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।ਜਦ ਤੀਕ ਓਥੇ ਜ਼ਰੂਰਤ ਹੋਈ ਸਾਡੀ ਡਾਕਟਰੀ ਟੀਮ ਮਨੁੱਖਤਾ ਦੀ ਸੇਵਾ ਕਰਦੀ ਰਹੇਗੀ।ਉਨ੍ਹਾਂ ਕਿਹਾ ਕਿ ਡਾਕਟਰੀ ਟੀਮ ਨੂੰ ਕਿਹਾ ਗਿਆ ਹੈ ਕਿ ਜਦੋਂ ਵੀ ਕਿਸੇ ਦਵਾਈ ਦੀ ਹੋਰ ਜ਼ਰੂਰਤ ਹੋਵੇ ਇਕ ਦਿਨ ਪਹਿਲਾਂ ਸੂਚਿਤ ਕੀਤਾ ਜਾਵੇ ਤਾਂ ਜੋ ਤੁਰੰਤ ਲੋੜੀਂਦੀ ਦਵਾਈ ਓਥੇ ਪੁੱਜਦੀ ਕੀਤੀ ਜਾਵੇ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਮੌਜੂਦਾ ਹਾਲਾਤਾਂ ਵਿੱਚ ਸਕਿਉਰਟੀ ਪੱਖ ਨੂੰ ਮਜ਼ਬੂਤ ਰੱਖਣਾ ਜ਼ਰੂਰੀ ਹੈ ਤੇ ਮਿਲੀਆਂ ਕੁਝ ਸੂਚਨਾਵਾਂ ਦੇ ਅਧਾਰ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਜਾਣ ਸਮੇਂ ਹੈਂਡ ਬੈਗ ਲਿਜਾਣ ਤੇ ਪਾਬੰਦੀ ਲਗਾਈ ਗਈ ਹੈ।
ਇਸੇ ਦੌਰਾਨ ਬਾਰਾਂਮੁੱਲਾ (ਜੰਮੂੁਕਸ਼ਮੀਰ) ਤੋਂ ਸੰਸਦ ਮੈਂਬਰ ਏ ਆਰ ਸ਼ਾਹੀਨ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫੋਨ ਕਰਕੇ ਸ਼ੋ੍ਰਮਣੀ ਕਮੇਟੀ ਵੱਲੋਂ ਹੜ੍ਹੁਪੀੜਤਾਂ ਦੀ ਕੀਤੀ ਜਾ ਰਹੀ ਨਿਰੰਤਰ ਸਹਾਇਤਾ ਤੇ ਧੰਨਵਾਦ ਕੀਤਾ ਤੇ ਸਹਾਇਤਾ ਇਸੇ ਤਰ੍ਹਾਂ ਜਾਰੀ ਰੱਖਣ ਲਈ ਬੇਨਤੀ ਕੀਤੀ।ਉਨ੍ਹਾਂ ਯਕੀਨ ਦਿਵਾਇਆ ਕਿ ਜਿੰਨਾ ਚਿਰ ਤੱਕ ਜੰਮੂੁਕਸ਼ਮੀਰ ਵਿੱਚ ਜ਼ਰੂਰਤ ਹੋਵੇਗੀ ਸ਼ੋ੍ਰਮਣੀ ਕਮੇਟੀ ਵੱਲੋਂ ਸਹਾਇਤਾ ਜਾਰੀ ਰਹੇਗੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਵਾਲੇ ਸੈਕਸ਼ਨ (੮੫) ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਹੜ੍ਹੁਪੀੜਤਾਂ ਲਈ ਰਾਹਤ ਸਮੱਗਰੀ ਜਮਾਂ ਕਰਨ ਲਈ ਦਫ਼ਤਰ ਖੋਹਲੇ ਜਾ ਰਹੇ ਹਨ।ਉਨ੍ਹਾਂ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਜੰਮੂੁਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਨਾਲ ਭਾਰੀ ਨੁਕਸਾਨ ਹੋਇਆ ਹੈ ਤੇ ਮਨੁੱਖਤਾ ਦੇ ਅਧਾਰ ਤੇ ਜੰਮੂੁਕਸ਼ਮੀਰ ਦੇ ਹੜ੍ਹੁਪੀੜਤਾਂ ਦੀ ਮਦਦ ਦਿਲ ਖੋਹਲ ਕੇ ਕਰਨ ਲਈ ਕੱਪੜੇ, ਗਰਮ ਅਤੇ ਠੰਡੇ (ਪੁਰਾਣੇ ਨਹੀਂ), ਰਾਸ਼ਨ, ਨਗਦ (ਕੈਸ਼) ਗੁਰੁੁਘਰਾਂ ‘ਚ ਵੱਧ ਤੋਂ ਵੱਧ ਪਹੁੰਚਾਉਣ ਤੇ ਰਸੀਦ ਪ੍ਰਾਪਤ ਕਰਨ।ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂੁਕਸ਼ਮੀਰ ਦੇ ਹੜ੍ਹੁਪੀੜਤਾਂ ਦੀ ਮਦਦ ਲਈ ਐਚ ਡੀ ਐਫ ਸੀ ਬੈਂਕ ਵਿੱਚ ਖਾਤਾ ਨੰਬਰ ੦੨੬੩੧੭੭੦੦੦੦੦੧੩ ਖੋਲ੍ਹਿਆ ਗਿਆ ਹੈ, ਜਿਸ ਦਾ ਆਈ ਐਫ ਸੀ ਕੋਡ ਐਚ ਡੀ ਐਫ ਸੀ ੦੦੦੨੬੩ ਹੈ, ਇਸ ਖਾਤੇ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਸਿੱਧੇ ਤੌਰ ਤੇ ਪੈਸੇ ਜਮ੍ਹਾਂ ਕਰਵਾ ਕੇ ਸਮੁੱਚੀ ਇਨਸਾਨੀਅਤ ਦਾ ਭਲਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਸ. ਦਲਮੇਘ ਸਿੰਘ, ਸ. ਸਤਬੀਰ ਸਿੰਘ, ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕ’ਤਰ, ਸ. ਸਤਿੰਦਰ ਸਿੰਘ ਨਿ’ਜੀ ਸਹਾਇਕ, ਸ. ਸਕ’ਤਰ ਸਿੰਘ ਮੀਤ ਸਕ’ਤਰ, ਸ. ਪ੍ਰਤਾਪ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਤੇ ਸ. ਅਮਨਦੀਪ ਸਿੰਘ ਇੰਚਾਰਜ ਟਰ’ਸਟ ਸ੍ਰੀ ਗੁਰੁ ਰਾਮਦਾਸ ਮੈਡੀਕਲ ਕਾਲਜ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply