Sunday, June 15, 2025
Breaking News

ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾਂ ਤੋ ਟਕਸਾਲੀ ਵਰਕਰ ਨਰਾਜ

ਹਾਈ ਕਮਾਂਡ ਨੇ ਦਖਲ ਨਾ ਦਿੱਤਾ ਤਾਂ ਵਰਕਰ ਕਰਨਗੇ ਤਿੱਖਾ ਸੰਘਰਸ਼-ਟਕਸਾਲੀ ਅਕਾਲੀ

PPN16091414
ਰਈਆ, 16 ਸਤੰਬਰ (ਬਲਵਿੰਦਰ ਸੰਧੂ) – ਪਿਛਲੇ ਦਿਨੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਦਲ ਦੇ ਟਕਸਾਲੀ ਵਰਕਰਾਂ ਵੱਲੋ ਭੁੱਲਰ ਪੈਲਿਸ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਈ।ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਦੀ ਸ਼ਹਿ ਤੇ ਸਾਰੇ ਟਕਸਾਲੀ ਵਰਕਰਾਂ ਦੀ ਹਰ ਸਰਕਾਰੀ ਦਫਤਰਾਂ ਵਿੱਚ ਅਣਦੇਖੀ ਕੀਤੀ ਜਾ ਰਹੀ ਹੈ।ਜਿਸ ਨਾਲ ਟਕਸਾਲੀ ਵਰਕਰਾਂ ਨਾਲ ਸਬੰਧਿਤ ਲੋਕਾਂ ਦੇ ਕੰਮ ਰੁਕੇ ਹੁੋਏ ਹਨ। ਪਿਛਲੇ ਦਿਨੀ ਵਰਕਰਾਂ ਦੀ ਇੱਕ ਵਫਦ ਨਾਲ ਨਿਯੁਕਤ ਜਿਲ੍ਹਾ ਪ੍ਰਧਾਨ ਵੀਰ ਸਿੰਘ ਲੋਪੋਕੇ ਨੂੰ ਮਿਲਿਆ ਸੀ। ਜਿਸ ਦਾ ਹਫਤਾ ਬੀਤਣ ਤੋ ਬਾਅਦ ਅੱਜ ਤੱਕ ਕੋਈ ਸਾਰਥਕ ਸਿੱਟਾ ਨਹੀ ਨਿਕਲਿਆ। ਬੁਲਾਰਿਆਂ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਅਤੇ ਨਰਾਸ ਟਕਸਾਲੀ ਵਰਕਰਾਂ ਦੀ ਹਾਈਕਮਾਂਡ ਵੱਲੋ ਆਪ ਦਲ ਦੇ ਕੇ ਬਾਹ ਫੜ੍ਹੀ ਜਾਵੇ ਤਾਂ ਜੋ ਹਲਕਾ ਬਾਬਾ ਬਕਾਲਾ ਸਾਹਿਬ ਪੰਥਕ ਹਲਕਾ ਬਣਿਆ ਰਹੇ ।ਇਸ ਮੌਕੇ ਸਰਕਲ ਪ੍ਰਧਾਨ ਪੂਰਨ ਸਿੰਘ ਖਿਲਚੀਆਂ, ਕਸਮੀਰ ਸਿੰਘ ਗਗੜੇਵਾਲ, ਜਥੇਦਾਰ ਬੂਟਾ ਸਿੰਘ ਸਰਕਲ ਪ੍ਰਧਾਨ, ਸਰਪੰਚ ਸੁੱਚਾ ਸਿੰਘ ਸਠਿਆਲਾ, ਸਾਬਕਾ ਸਰਪੰਚ ਗੁਰਮੀਤ ਸਿੰਘ, ਚਰਨਦੀਪ ਸਿੰਘ ਭਿੰਡਰ, ਕੰਵਲਜੀਤ ਸਿੰਘ ਭੁੱਲਰ, ਮਿੱਠੂ ਧੂਲਕਾ ਮੈਬਰ ਪੰਚਾਇਤ, ਰਣਜੀਤ ਸਿੰਘ ਮੱਲੀ, ਗੁਰਮੁੱਖ ਸਿੰਘ ਦੌਲੋ ਨੰਗਲ, ਪਾਲ ਸਿੰਘ ਸਰਪੰਚ, ਗੁਰਦਿਆਲ ਸਿੰਘ ਰਾਮਪੁਰ, ਮਹਿਦਰ ਸਿੰਘ ਸਾਬਕਾ ਸਰਪੰਚ, ਵਰਿੰਦਰ ਸਿੰਘ ਮੈਬਰ ਬਲਾਕ ਸੰਮਤੀ, ਜਰਨੈਲ ਸਿੰਘ ਕੋਟ ਮਹਿਤਾਬ, ਰਜਿਦਰ ਸਿੰਘ ਲਿੱਧੜ, ਅਮਰੀਕ ਸਿੰਘ ਵਡਾਲਾ, ਜਸਵਿੰਦਰ ਸਿੰਘ ਬੁੱਢਾਥੇਹ, ਗੁਰਮੁੱਖ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਅਜੀਤ ਨਗਰ, ਕੰਵਲਜੀਤ ਸਿੰਘ ਵਜੀਰ ਭੁੱਲਰ, ਪੱਪੂ ਨਰੰਗਪੁਰ, ਗੁਰਜੀਤ ਸਿੰਘ ਔਜਲਾ ਆਦਿ ਹਾਜਰ ਸਨ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply