Tuesday, March 10, 2026

ਸਰਕਾਰੀ ਸਕੂਲ ਸੇਖਵਾਂ ਵਿਖੇ ਸਮਰ ਕੈਂਪ ਦੌਰਾਨ ਵਿਲੱਖਣ ਉਪਰਾਲਾ

ਪੁਲਿਸ ਸੇਵਾਵਾਂ, ਹੈਲਪਲਾਈਨ ਨੰਬਰ ਅਤੇ ਪੁਲਿਸ ਵਿਦਿਆਰਥੀ ਸਬੰਧਾਂ `ਤੇ ਹੋਈ ਚਰਚਾ
ਬਟਾਲਾ, 7 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਵਿਦਿਆਰਥੀਆਂ ਨੂੰ ਵਧੀਆ ਤੇ ਸਕਾਰਾਤਮਿਕ ਸਿਖਿਆ ਦੇਣ ਦੇ ਮਕਸਦ ਨਾਲ ਪੰਜਾਬ ਭਰ ਦੇ ਬਹੁਤ PUNJ0706201916ਸਾਰੇ ਸਕੂਲਾਂ ਵਿੱਚ ਸਮਰ ਕੈਂਪ ਆਯੋਜਿਤ ਕੀਤੇ ਜਾ ਰਹੇ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ ਅਜਿਹਾ ਹੀ ਉਪਰਾਲਾ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਸੰਗੀਤ, ਗਿੱਧੇ ਤੇ ਭੰਗੜੇ ਦੇ ਨਾਲ ਚਾਰਟ ਮੇਕਿੰਗ, ਵੇਸਟ ਚੀਜਾਂ ਦੀ ਵਰਤੋ ਕਰਨ ਦੇ ਤਰੀਕੇ, ਯੋਗਾ, ਸਾਫ ਸਫਾਈ ਅਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਹਾਸਲ ਕੀਤੀ।ਕੈਂਪ ਦੇ ਅਖੀਰਲੇ ਦਿਨ ਟੈਫਿਕ ਨਿਯਮਾਂ, ਸੈਕਸੁਅਲ ਹੈਰਾਸਮੈਂਟ ਵਿਸ਼ਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
  ਪੁਲਿਸ ਦੀ ਸਹਾਇਤਾ ਤੇ ਖਾਸ ਕਰਕੇ ਏ.ਐਸ.ਆਈ ਜਸਵਿੰਦਰ ਸਿੰਘ ਤੇ ਗੁਰਸ਼ਰਨ ਸਿੰਘ ਦੀ ਦੇਖ-ਰੇਖ ਵਿੱਚ ਏ ਐਸ.ਆਈ ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆ ਦੱਸਿਆ ਕਿ ਪੁਲਿਸ ਕੈਡਿਟ ਦਾ ਮਕਸਦ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਪੁਲਿਸ ਸੇਵਾ ਸਬੰਧੀ ਸਿਖਲਾਈ ਦੇਣਾ ਹੈ ਅਤੇ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨੂੰ ਸਮਝਣਾ ਤੇ ਉਨਾਂ ਦੇ ਹੱਲ ਵਾਸਤੇ ਕੰਮ ਸੇਵਾ ਭਾਵਨਾ ਨਾਲ ਸਮਾਜ ਵਿਚ ਵਿੱਚਰ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ।ਇਹ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ। ਇੰਸਪੈਕਟਰ ਮਨਜੀਤ ਸਿੰਘ ਨੇ ਵਿਦਿਆਰਥੀਆ ਨੂੰ ਆਪਣੇ ਮਾਤਾ ਪਿਤਾ, ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਨਸ਼ਿਆਂ ਰੂਪੀ ਦੈਂਤ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਆ। ਕੈਂਪ ਦੌਰਾਨ ਰਜਿੰਦਰ ਪਾਲ ਸਿੰਘ, ਨਾਰਮਜੀਤ ਸਿੰਘ, ਹਰਜੀਤ ਸਿੰਘ ਸੋਹਲ, ਅਮਿਤ ਮਨਪ੍ਰੀਤ , ਨਵਦੀਪ ਸਿੰਘ, ਰਾਮੇਸ਼ ਕੁਮਾਰ ਹਾਜਰ ਸਨ। ਬੱਡੀ ਗਰੁੱਪ ਦੀਆਂ ਗਤੀਵਿਧੀਆਂ ਨੂੰ ਵਿਸ਼ੇਸ਼ ਤੌਰ `ਤੇ ਬਿਆਨ ਕੀਤਾ ਗਿਆ।ਬੱਡੀ ਗਰੁੱਪ ਸਕੂਲਾਂ ਵਿਚ ਸਮਾਜ ਨੂੰ ਆਪਣੇਪਨ ਨਾਲ ਜੋੜਨ ਦਾ ਕੰਮ ਕਰ ਰਹੇ ਹਨ।ਐਨ ਐਸ ਐਸ ਗਾਈਡ ਬਲਜਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਸੰਬੋਧਨ ਕੀਤਾ।ਪਿ੍ਰੰਸੀਪਲ ਭਾਰਤ ਭੂਸਨ ਨੇ ਸਕੂਲ `ਚ ਪਹੁੰਚੇ ਪੁਲਿਸ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।  
ਇਸ ਮੌਕੇ ਹਾਜਰ ਸਟਾਫ ਮੈਬਰਾਂ ਵਿਚ ਨਵਦੀਪ ਸਿੰਘ, ਬਲਜਿੰਦਰ ਸਿੰਘ, ਮੁਨੀਸ਼, ਰਾਜਵਿੰਦਰ ਸਿੰਘ,  , ਬਲਵਿੰਦਰਪਾਲ, ਗੁਰਚਰਨ ਸਿੰਘ, ਜਸਬੀਰ ਸਿੰਘ, ਤੇਜਿੰਦਰ ਸਿੰਘ, ਸਬਨਮ, ਜੈਸਮੀਨ ਆਦਿ ਅਧਿਆਪਕ ਤੇ ਲੈਕਚਰਾਰ ਹਾਜਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply