ਭੀਖੀ/ ਮਾਨਸਾ, 8 ਜੂਨ (ਪੰਜਾਬ ਪੋਸਟ- ਕਮਲ ਕਾਂਤ) – ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਅਤੇ ਜ਼ਿਲ੍ਹੇ ਦੇ ਐਸ.ਡੀ.ਐਮ ਨੇ 3 ਡੀ ਪ੍ਰੋਜੈਕਟ ਲਈ ਰਾਸ਼ੀ ਦਾਨ ਕੀਤੀ, ਤਾਂ ਜੋ ਕੂੜਾ ਕਰਕਟ ਤੋਂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ।ਜਿਲ੍ਹੇ ਵਿੱਚ ਚੱਲ ਰਹੇ 3 ਡੀ ਪ੍ਰੋਜੈਕਟ ਤਹਿਤ ਇੱਕ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਤਹਿਤ ਅੱਜ ਸੈਕਟਰੀ 3 ਡੀ ਸੁਸਾਇਟੀ ਜਸਵਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੂੰ ਮੈਂਬਰਸ਼ਿਪ ਸਰਟੀਫਿਕੇਟ ਸੌਂਪਿਆ ਗਿਆ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਕਿਹਾ ਕਿ ਇਹ ਸੁਸਾਇਟੀ ਜਿਲ੍ਹੇ ਨੂੰ ਕੂੜਾ ਮੁਕਤ ਕਰਨ ਲਈ ਵੱਖ-ਵੱਖ ਉਪਰਾਲੇ ਕਰੇਗੀ ਅਤੇ ਲੋਕਾਂ ਨੂੰ ਵੀ ਜਿਲ੍ਹੇ ਵਿੱਚ ਸਾਫ਼-ਸਫਾਈ ਰੱਖਣ ਲਈ ਪ੍ਰੇਰਿਤ ਕਰੇਗੀ।ਉਨ੍ਹਾਂ ਦੱਸਿਆ ਕਿ ਕੂੜੇ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਅਤੇ ਉਸ ਨੂੰ ਆਮਦਨੀ ਦਾ ਜ਼ਰੀਆ ਬਣਾਉਣ ਲਈ ਮਾਨਸਾ ਅੰਦਰ ਪਹਿਲਾਂ ਹੀ 2 ਐਮ.ਆਰ.ਐਫ ਸੈਂਟਰ ਚਲਾਏ ਜਾ ਰਹੇ ਹਨ ਅਤੇ ਹੁਣ ਤੀਸਰਾ ਐਮ.ਆਰ.ਐਫ ਸੈਂਟਰ (ਮਾਨਸਾ ਰੀਸਾਈਕਲ ਫੈਕਟਰੀ) ਮਾਨਸਾ ਤਹਿਸੀਲ ਨੇੜੇ ਖੋਲ੍ਹਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰ ਦਾ ਕੂੜਾ ਤਿੰਨ ਰੰਗ ਦੇ ਡਸਟਬਿੰਨ ਚਿੱਟਾ, ਹਰਾ ਤੇ ਲਾਲ ਵਿੱਚ ਪਾਉਣ ਲਈ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਿੱਟੇ ਰੰਗ ਦੇ ਡਸਟਬਿੰਨ ਵਿਚ ਗਊਆਂ ਦਾ ਚਾਰਾ, ਹਰੇ ਰੰਗ ਦੇ ਡਸਟਬਿੰਨ ਵਿਚ ਗਿੱਲਾ ਕੂੜਾ ਅਤੇ ਲਾਲ ਰੰਗ ਦੇ ਡਸਟਬਿੰਨ ਸੁੱਕੇ ਕੂੜੇ ਲਈ ਵਰਤੋ ਵਿੱਚ ਲਿਆਂਦਾ ਜਾਂਦਾ ਹੈ।
ਸੁਸਾਇਟੀ ਦੇ ਕੰਮਾਂ ਵਿੱਚ ਹੋਰ ਨਿਖ਼ਾਰ ਲਿਆਉਣ ਲਈ ਡਿਪਟੀ ਕਮਿਸ਼ਨਰ ਵਲੋਂ 15 ਹਜ਼ਾਰ ਰੁਪਏ ਦੀ ਦਾਨ ਰਾਸ਼ੀ 3 ਡੀ ਸੋਸਾਇਟੀ ਨੂੰ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਐਸ.ਡੀ.ਐਮ. ਮਾਨਸਾ ਅਭੀਜੀਤ ਕਪਲਿਸ਼ ਵੱਲੋਂ ਸੋਸਾਇਟੀ ਨੂੰ 15 ਹਜ਼ਾਰ ਰੁਪਏ, ਐਸ.ਡੀ.ਐਮ ਬੁਢਲਾਡਾ ਆਦਿਤਯ ਡਚਲਵਾਲ ਵੱਲੋਂ 10 ਹਜ਼ਾਰ ਰੁਪਏ, ਐਸ.ਡੀ.ਐਮ ਸਰਦੂਲਗੜ੍ਹ ਲਤੀਫ਼ ਅਹਿਮਦ ਵਲੋਂ 15 ਹਜ਼ਾਰ ਰੁਪਏ, ਟੈਕਨੀਕਲ ਐਡਵਾਇਜ਼ਰ ਆਦਿਤਯ ਮਦਾਨ ਵੱੋਂ 20 ਹਜ਼ਾਰ ਰੁਪਏ ਅਤੇ ਜਸਵਿੰਦਰ ਸਿੰਘ ਵਲੋਂ 15 ਹਜ਼ਾਰ ਰੁਪਏ ਦਾਨ ਕੀਤੇ ਗਏ।ਉਨ੍ਹਾਂ ਲੋਕਾਂ ਨੂੰ ਵੀ ਇਸ ਕੰਮ ਲਈ ਦਾਨ ਕਰਨ ਦੀ ਅਪੀਲ ਕੀਤੀ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media