Thursday, October 8, 2026

ਸਰਕਾਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਕੀਤਾ ਪਾਵਰ ਪਲਾਂਟ ਦਾ ਦੌਰਾ

PPNJ0806201905ਲੌਂਗੋਵਾਲ, 8 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਰੱਤੋਕੇ ਵਿਖੇ ਲਗਾਏ ਗਏ ਸਮਰ ਕੈਂਪ ਦੇ ਪੰਜਵੇਂ ਦਿਨ ਸਕੂਲ ਦੇ ਲਗਪਗ 50 ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਹਾਈਡਰੋ ਪਾਵਰ ਪਲਾਂਟ ਪਿੰਡ ਸਾਹੋਕੇ ਦਾ ਦੌਰਾ ਕੀਤਾ ਗਿਆ।ਵਿਦਿਆਰਥੀਆਂ ਨੇ ਉਥੇ ਪਾਣੀ ਨਾਲ ਘੁੰਮਦੇ ਟਰਬਾਈਨ ਦੇਖੇ ਅਤੇ ਉਹਨਾ ਰਾਹੀਂ ਪੈਦਾ ਹੋ ਰਹੀ ਬਿਜਲੀ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ।ਪਾਵਰ ਪਲਾਂਟ ਦੇ ਸਟਾਫ ਨੇ ਵਿਦਿਆਰਥੀਆਂ ਨੂੰ ਬੜੀ ਬਾਰੀਕੀ ਨਾਲ ਬਿਜਲੀ ਪੈਦਾ ਹੋਣ ਦੀ ਸਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਕਿਰਿਆ ਨਾਲ ਬਿਨਾਂ ਪ੍ਰਦੂਸ਼ਣ ਤੇ ਕੋਲਾ ਫੂਕਿਆਂ ਵੀ ਬਿਜਲੀ ਤਿਆਰ ਕੀਤੀ ਜਾ ਸਕਦੀ ਹੈ।ਵਿਦਿਆਰਥੀਆਂ ਨੇ ਨਹਿਰ ਕਿਨਾਰੇ ਪਾਰਕਾਂ ਵਿੱਚ ਬੈਠ ਕੇ ਪਿਕਨਿਕ ਵੀ ਮਨਾਈ ਅਤੇ ਖਾਣ ਪੀਣ ਦੀਆਂ ਵਸਤੂਆਂ ਦਾ ਆਨੰਦ ਮਾਣਿਆ। ਇਸ ਮੌਕੇ ਮੈਡਮ ਰੇਨੂੰ ਸਿੰਗਲਾ, ਸਤਪਾਲ ਕੌਰ, ਪਰਵੀਨ ਕੌਰ ਅਤੇ ਪ੍ਰਦੀਪ ਸਿੰਘ ਅਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply