Thursday, April 23, 2026

ਮਾਣ ਧੀਆਂ `ਤੇ ਸੰਸਥਾ ਦਾ ਨਾਂ ਏਸ਼ੀਆ ਬੁੱਕ ਆਫ ਰਿਕਾਰਡ `ਚ ਹੋਇਆ ਦਰਜ਼

PPNJ0806201910ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ – ਸੰਧੂ) – ਸਮਾਜ ਭਲਾਈ ਦੇ ਕੰਮਾਂ ਸਦਕਾ ਆਪਣੀ ਵਿਲੱਖਣ ਪਛਾਣ ਬਣਾ ਕੇ ਸਾਲ 2016 ਵਿੱਚ ਵੱਖ-ਵੱਖ ਸਕੂਲਾਂ ਤੋ 66128 ਨੌਜਵਾਨ ਵਿਦਿਆਰਥੀਆਂ ਨੂੰ ਭਰੂਣ ਹੱਤਿਆ ਖਿਲਾਫ ਚਲਾਈ ਗਈ ਹਸਤਾਖਰ ਮੁਹਿੰੰਮ ਰਾਹੀ ਜਾਗਰੂਕ ਕਰਕੇ ਮਾਣ ਧੀਆਂ `ਤੇ ਸੰਸਥਾ ਨੇ ਆਪਣਾ ਨਾਂ ਕੌਮੀ ਪੱਧਰ `ਤੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕਰਾਇਆ ਅਤੇ ਹੁਣ ਸਾਲ 2019 ਵਿੱਚ ਇਸ ਹਸਤਾਖਰ ਮੁਹਿੰੰਮ ਦੀ ਗਿਣਤੀ ਨੂੰ ਵਧਾ ਕੇ 85111 ਕਰਦਿਆਂ ਲੜਕੇ-ਲੜਕੀਆਂ ਨੂੰ ਜੋੜ ਕੇ ਆਪਣਾ ਨਾਮ ਕੌਮਾਤਰੀ ਪੱਧਰ `ਤੇ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਉਣ `ਚ ਸਫਲਤਾ ਹਾਸਲ ਕੀਤੀ ਹੈ।
ਇਸ ਮੌਕੇ ਸੰਸਥਾ ਦੇ ਮੁੱਖ ਸਰਪ੍ਰਰਸਤ ਰਾਜ਼ੇਸ ਸ਼ਰਮਾ ਪੀ.ਸੀ.ਐਸੋਸੀਏਸ਼ਨ, ਚੇਅਰਪਰਸਨ ਰੌਬਿਨਜੀਤ ਕੌਰ ਗਿੱਲ ਨਾਇਬ ਤਹਿਸੀਲਦਾਰ ਅਤੇ ਮੁੱਖ ਪ੍ਰਬੰਧਕ ਵੀਨਾ ਸਮਾਜ ਸੇਵਿਕਾ ਨੇ ਸਾਂਝੇ ਤੌਰ `ਤੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕੌਮਾਂਤਰੀ ਪੱਧਰ `ਤੇ ਇਹ ਸਫਲਤਾ ਮਿਲਣੀ ਇੱਕ ਵਿਲੱਖਣ ਪ੍ਰਾਪਤੀ ਹੈ।
ਸੰਸਥਾ ਦੇ ਪ੍ਰਧਾਨ ਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਲਦ ਹੀ ਦਿੱਲੀ ਵਿਖੇ ਹੋਣ ਵਾਲੇ ਕੌਮਾਂਤਰੀ ਸਮਾਰੋਹ ਵਿੱਚ ਸੰਸਥਾ ਨੂੰ ਇਹ ਪੁਰਸਕਾਰ ਮਿਲ ਜਾਵੇਗਾ।ਇਸ ਹਸਤਾਖਰ ਮੁਹਿੰਮ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਮੱਟੂ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਮੁੱਖੀਆਂ ਦੇ ਸਿਰ ਜਾਦਾ ਹੈ ਅਤੇ ਉਹ ਦਿਨ ਦੂਰ ਨਹੀ ਜਦ ਮਾਣ ਧੀਆਂ `ਤੇ ਸੰਸਥਾ ਆਪਣੇ ਕੀਤੇ ਸਮਾਜ ਸੇਵੀ ਕੰਮਾਂ ਸਦਕਾ ਵਿਸ਼ਵ ਪੱਧਰੀ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਏਗੀ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply