ਲੌਂਗੋਵਾਲ, 9 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਨਾਮ ਦੇ ਨੇੜਲੇ ਪਿੰਡ ਭਗਵਾਨ ਪੂਰਾ ਵਿਖੇ ਬੋਰਵੇਲ ਵਿੱਚ ਡਿੱਗੇ 2 ਸਾਲਾ ਮਾਸੂਮ ਫਤਹਿਵੀਰ ਸਿੰਘ
ਨੁੰ ਬਚਾਉਣ ਲਈ ਜਿਲਾ ਪ੍ਰਸ਼ਾਸਨ ਵਲੋਂ ਜੰਗੀ ਪੱਧਰ `ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਬਚਾਓ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਐੱਸ.ਐਸ.ਪੀ ਡਾਕਟਰ ਸੰਦੀਪ ਗਰਗ ਨੇ ਬਚਾਓ ਕਾਰਜਾਂ ਦਾ ਜਾਇਜਾ ਲਿਆ ਅਤੇ ਬੱਚੇ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਬਚਾਓ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਅਤੇ ਬੱਚੇ ਨੂੰ ਜਲਦ ਬਾਹਰ ਕੱਢਣ ਲਈ ਐਨ.ਡੀ.ਆਰ.ਐਫ ਦੀ ਬਠਿੰਡਾ ਯੂੀਨਟ ਦੀ ਟੀਮ ਵੀ ਬੁਲਾਈ ਅਤੇ ਪਟਿਆਲਾ ਆਰਮੀ ਵਲੋਂ ਵੀ ਆਪਣੀ ਇੱਕ ਟੀਮ ਇਸ ਬਚਾਓ ਕਾਰਜ ਲਈ ਭੇਜੀ ਗਈ ਹੈ।ਉਹਨਾ ਕਿਹਾ ਕਿ ਬੱਚੇ ਨੁੰ ਜਲਦ ਤੋਂ ਜਲਦ ਸੁਰਖਿਅਤ ਬਾਹਰ ਕੱਢਣ ਲਈ ਬੋਰਵੈਲ ਦੇ ਨਾਲ 48 ਇੰਚੀ ਚੋੜੀ ਸੀਮਿੰਟ ਦੀਆਂ ਪਾਈਪਾਂ ਪਾ ਕੇ ਬੱਚੇ ਨੁੰ ਬਾਹਰ ਕੱਢਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਉਹਨਾ ਕਿਹਾ ਕਿ ਸਵੇਰੇ ਪੰਜ ਵਜੇ ਦੇ ਲਗਭਗ ਬੱਚੇ ਨੇ ਹਿਲਜੁਲ ਕੀਤੀ ਸੀ ਉਸ ਤੋਂ ਬਾਅਦ ਬੱਚੇ ਦੀ ਕੋਈ ਵੀ ਹਰਕਤ `ਚ ਨਹੀ ਆਈ।ਉਹਨਾ ਕਿਹਾ ਕਿ ਬੱਚੇ ਨੁੰੂ ਪਾਈਪਾਂ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਹੈ ਤਾਂ ਜੋ ਬੱਚੇ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਨਾ ਆਵੇ।ਇਸ ਸਮਂੇ ਐੇਸ.ਐਸ.ਪੀ ਡਾਕਟਰ ਸੰਦੀਪ ਗਰਗ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਬੱਚੇ ਨੂੰ ਬਾਹਰ ਕਢਵਾਉਣ ਲਈ ਸਿਵਲ ਪ੍ਰਸਾਸਨ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ।ਮਾਸੂਮ ਬੱਚੇ ਦੇ ਬੋਰਵੈਲ ਵਿੱਚ ਡਿੱਗਣ ਕਾਰਣ ਬੱਚੇ ਦੀ ਤੰਦਰੁਸਤੀ ਦੀ ਕਾਮਨਾ ਕਰਨ ਲਈ ਹਜਾਰਾਂ ਦੀ ਗਿਣਤੀ ਵਿੱਚ ਲੋਕ ਘਟਨਾ ਵਾਲੀ ਸਥਾਨ `ਤੇ ਪਹੁੰਚ ਕੇ ਦੁਆਵਾਂ ਕਰ ਰਹੇ ਹਨ, ਉਥੇ ਹੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਪਾਣੀ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਅਣਹੋਣੀ ਘਟਨਾ ਬਾਰੇ ਮੋਕੇ `ਤੇ ਮੋਜੂਦ ਲੋਕਾਂ ਅਤੇ ਪਰਿਵਾਰਕ ਮੈਬਰਾਂ ਨੇ ਪ੍ਰਸਾਸਨ ਵਲਂੋ ਕੀਤੀ ਜਾ ਰਹੀ ਦੇਰੀ `ਤੇ ਵੀ ਚਿੰਤਾ ਜਾਹਰ ਕੀਤੀ।ਜਿਲਾ ਪ੍ਰਸਾਸਨ ਤੇ ਸਿਹਤ ਵਿਭਾਗ ਵਲੋਂ ਵੀ ਬੱਚੇ ਦੀ ਸਲਾਮਤੀ ਲਈ ਪੂਰੀ ਤਿਆਰੀ ਕੀਤੀ ਗਈ ਹੈ ਤਾਂ ਜੋ ਬੱਚੇ ਨੂੰ ਮੌਕੇ `ਤੇ ਮੁਢਲੀ ਸਹਾਇਤਾ ਦਿੱਤੀ ਜਾਵੇ ।
ਇਸ ਮੌਕੇ ਸਾਰੀਆਂ ਪਾਰਟੀਆਂ ਦੇ ਨੇਤਾ, ਪੁਲਿਸ ਅਧਿਕਾਰੀਆਂ ਦੇ ਨਾਲ ਸਿਹਤ ਵਿਭਾਗ ਅਤੇ ਸਮੁੱਚਾ ਸਿਵਲ ਪ੍ਰਸ਼ਾਸ਼ਨ ਤੇ ਬਿਜਲੀ ਬੋਰਡ ਦੇ ਅਧਿਕਾਰੀ ਵੀ ਮੋਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media