ਜੰਡਿਆਲਾ ਗੁਰੂ, (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਾਈਕਲ ਚਲਾਉਣ ਵਾਲਾ ਵਿਅਕਤੀ ਤੰਦਰੁਸਤ ਰਹਿੰਦਾ ਹੈ ਅਤੇ ਉਸ ਨੂੰ ਕੋਈ ਬਿਮਾਰੀ ਨਹੀ
ਲੱਗਦੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਖਬਾਰਾਂ ਦੇ ਹਾਕਰ ਪਿੰਕੂ ਆਨੰਦ ਨੇ ਦੱਸਿਆ ਕਿ ਜੰਡਿਆਲਾ ਗੁਰੂ ਸ਼ਹਿਰ ਵਿੱਚ ਉਹ ਲਗਾਤਾਰ ਮਿਹਨਤ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਾਲ ਨਿਭਾਅ ਰਿਹਾ ਹੈ।
10 ਸਾਲਾਂ ਤੋਂ ਲਗਾਤਾਰ ਜੰਡਿਆਲਾ ਗੁਰੂ ਸ਼ਹਿਰ ਦੇ ਜੋਤੀ ਸਰ ਮਹੱਲਾ, ਸੇਖੂਪੁਰਾ ਮਹੱਲਾ, ਸਹੀਦ ਊਧਮ ਸਿੰਘ ਚੋਕ, ਪਟਵਾਰਖਾਨਾ ਮਹੁੱਲਾ, ਨਾਈਆ ਵਾਲੀ ਗਲੀ, ਮੋਰੀ ਗੇਟ ਮਹੱਲਾ, ਦਰਸ਼ਨੀ ਬਾਜ਼ਾਰ, ਵੈਰੋਵਾਲ ਰੋਡ, ਸਤਵਾੜ ਮਹੱਲਾ, ਪਟੇਲ ਨਗਰ ਮਹੱਲਾ ਆਦਿ `ਚ ਆਪਣੇ ਸਾਈਕਲ `ਤੇ ਗਰਮੀ ਸਰਦੀ ਵਿੱਚ ਅਖਬਾਰ ਵੰਡ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਪਿੰਕੂ ਆਨੰਦ ਹਰ ਇਕ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੁੰਦਾ ਹੈ।ਗਰਮੀ ਹੋਵੇ ਜਾਂ ਸਰਦੀ ਜੰਡਿਆਲਾ ਗੁਰੂ ਸ਼ਹਿਰ ਵਿੱਚ ਮੀਂਹ ਹਨੇਰੀ ਹੋਵੇ ਤਾਂ ਦੇਰ ਸਵੇਰ ਉਹ ਅਖਬਾਰ ਜਰੂਰ ਵੰਡਦਾ ਹੈ। ਪਿੰਕੂ ਆਨੰਦ ਤੋਂ ਸਿਖਿਆ ਲੈ ਕੇ ਨੋਜਵਾਨ ਨਾ ਸਿਰਫ ਨਸ਼ੇ ਤੋ ਬਚ ਸਕਦੇ ਹਨ, ਬਲਕਿ ਇੱਜ਼ਤ ਨਾਲ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾ ਸਕਦੇ ਹਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media