ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਯੁਥ ਰੂਰਲ ਨੇਸ਼ਨਲ ਗੇਮਜ਼ ਅਤੇ ਸਪੋਰਟਸ ਐਸੋਸੀਏਸ਼ਨ ਵਲੋਂ ਆਯੋਜਿਤ ਨੈਸ਼ਨਲ ਯੂਥ ਰੂਰਲ
ਗੇਮਜ਼ 2109 ਮੁਕਾਬਲੇ `ਚ ਡੀ.ਏ.ਵੀ ਕਾਲਜ ਲੜਕੀਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ।ਇਸ ਟੂਰਨਾਮੈਂਟ ਦਾ ਪ੍ਰਬੰਧ ਐਸ.ਆਰ ਸਰਕਾਰੀ ਕਾਲਜ (ਔਰਤਾਂ) ਅੰਮ੍ਰਿਤਸਰ ਵਿਖੇ ਕੀਤਾ ਗਿਆ।ਡੀ.ਏ.ਵੀ ਕਾਲਜ ਦੀ ਟੀਮ ਨੇ ਮੁਕਾਬਲੇ `ਚ ਪੰਜਾਬ ਜੋਨ ਦੀ ਪ੍ਰਤਿਨਿੱਧਤਾ ਕੀਤੀ।ਇਸ ਮੁਕਾਬਲੇ ਦਾ ਅੰਤਮ ਮੈਚ ਰਾਜਸਥਾਨ ਅਤੇ ਪੰਜਾਬ ਦੀ ਟੀਮ ਦਰਮਿਆਨ ਹੋਇਆ ਜਿਸ ਵਿੱਚ ਪੰਜਾਬ ਦੀ ਟੀਮ ਨੇ 32-12 ਨਾਲ ਜਿੱਤ ਹਾਸਲ ਕੀਤੀ।
ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਜੇਤੂ ਟੀਮ ਨੂੰ ਬਿਹਤਰੀਨ ਪ੍ਰਦਰਸ਼ਨ `ਤੇ ਵਧਾਈ ਦਿੱਤੀ ਅਤੇ ਕਾਲਜ ਦੀਆਂ ਜੇਤੂ ਖਿਡਾਰਣਾਂ ਸ਼ਿਖਾ, ਹਰਪ੍ਰੀਤ ਕੌਰ, ਕਾਜਲ, ਸ਼ਰਨਜੀਤ ਕੌਰ ਅਤੇ ਕਵਲਜੀਤ ਕੌਰ ਨੂੰ ਭਵਿੱਖ ਵਿੱਚ ਹੋਰ ਕਾਮਯਾਬੀ ਦੀਆਂ ਸ਼ੂਭਕਾਮਨਾਵਾਂ ਦਿਤੀਆਂ।ਸਪੋਰਟਸ ਐਂਡ ਫਿਜੀਕਲ ਐਜੂਕੇਸ਼ਨ ਵਿਭਾਗ ਮੁਖੀ ਡਾ. ਬੀ.ਬੀ ਯਾਦਵ ਨੇ ਕਿਹਾ ਦੀ ਇਸ ਕਾਲਜ ਦੇ ਇਤਿਹਾਸ ਵਿੱਚ ਜਿੱਤਿਆ ਗਿਆ ਇਹ ਪਹਿਲਾ ਟੂਰਨਾਮੈਂਟ ਹੈ, ਜਿਸ ਵਿੱਚ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।ਕਾਲਜ ਐਡਮਿਨਸਟ੍ਰੇਟਰ ਪ੍ਰੋ. ਮੀਨੂ ਅਗਰਵਾਲ ਅਤੇ ਡਾ. ਸੰਦੀਪ ਕੁਮਾਰ ਨੇ ਵੀ ਵਿਦਿਆਰਣਾਂ ਦੀ ਸਰਾਹਣਾ ਕੀਤੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media