ਅੰਮ੍ਰਿ
ਸਰ, 9 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮ. ਲੁਧਿਆਣਾ/ ਅੰਮ੍ਰਿਤਸਰ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਵੱਖ-ਵੱਖ ਪੱਤਰ ਲਿਖ ਕੇ ਸਿੱਖਿਆ ਵਿਭਾਗ ਵੱਲੋਂ 5 ਕਰੋੜ 22 ਲੱਖ ਦੀਆਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਲਈ ਖ੍ਰੀਦੀਆਂ ਜਾ ਰਹੀਆਂ ਪੁਸਤਕਾਂ ਬਾਰੇ ਤਰਕਸੰਗਤ ਨੀਤੀ ਅਪਨਾਉਣ ਦੀ ਮੰਗ ਕੀਤੀ ਹੈ।ਸ਼ਰਤਾਂ ਅਨੁਸਾਰ ਕਿਤਾਬਾਂ ਵੱਡੇ ਸਾਈਜ਼ ਤੇ ਆਰਟ ਪੇਪਰ ਵਿੱਚ ਰੰਗਦਾਰ ਹੋਣੀਆਂ ਚਾਹੀਦੀਆਂ ਹਨ, ਪਰ ਕੋਈ ਵੀ ਲੇਖਕ ਆਰਟ ਪੇਪਰ ਵਿੱਚ ਰੰਗਦਾਰ ਪੁਸਤਕਾਂ ਨਹੀਂ ਛਪਵਾਉਂਦਾ ਕਿਉਂਕਿ ਆਰਟ ਪੇਪਰ ‘ਤੇ ਰੰਗਦਾਰ ਛਪਾਈ ਵਾਲੀ ਪੁਸਤਕ ਬਹੁਤ ਮਹਿੰਗੀ ਪੈਂਦੀ ਹੈ।ਸਿੱਖਿਆ ਵਿਭਾਗ ਨੂੰ ਸੱਸਤੀਆਂ ਤੇ ਮਿਆਰੀ ਪੁਸਤਕਾਂ ਸਸਤੇ ਭਾਅ ਤੇ ਖ੍ਰੀਦਣੀਆਂ ਚਾਹੀਦੀਆਂ ਹਨ ਤਾਂ ਜੋ ਏਸੇ ਰਾਸ਼ੀ ਵਿੱਚ ਜ਼ਿਆਦਾ ਪੁਸਤਕਾਂ ਖ੍ਰੀਦੀਆਂ ਜਾ ਸਕਣ।ਕਿਤਾਬਾਂ ਭੇਜਣ ਦੀ ਜੋ ਮਿਤੀ 30 ਜੂਨ 2019 ਰੱਖੀ ਗਈ ਹੈ ਉਹ ਵੀ ਬਹੁਤ ਘੱਟ ਹੈ ਕਿਉਂਕਿ ਏਨੇ ਸਮੇਂ ਕੋਈ ਵੀ ਲੇਖਕ ਜਾਂ ਪ੍ਰਕਾਸ਼ਿਤ ਕਿਤਾਬਾਂ ਨਹੀਂ ਛਾਪ ਸਕਦਾ।ਇਸ ਲਈ ਤਰੀਕ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੈ।ਡਾ. ਘੁੰਮਣ ਅਨੁਸਾਰ ਇੰਜ ਜਾਪਦਾ ਹੈ ਕਿ ਕਿਸੇ ਪ੍ਰਕਾਸ਼ਕ ਜਾਂ ਲੇਖਕ ਪਾਸ ਅਜਿਹੀਆਂ ਕਿਤਾਬਾਂ ਦਾ ਸਟਾਕ ਪਿਆ ਹੈ, ਜਿਸ ਦੀ ਵਿਕਰੀ ਉਹ ਕਰਨਾ ਚਾਹੁੰਦਾ ਹੈ, ਉਸ ਨੂੰ ਫ਼ਾਇਦਾ ਦੇਣ ਲਈ ਅਜਿਹੀਆਂ ਸ਼ਰਤਾਂ ਲਾਈਆਂ ਗਈਆਂ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media