ਫ਼ਤਹਿਵੀਰ ਦੀ ਲੰਬੀ ਉਮਰ ਦੀ ਵੀ ਕੀਤੀ ਗਈ ਕਾਮਨਾ
ਸਮਰਾਲਾ, 10 ਜੂਨ (ਪੰਜਾਬ ਪੋਸਟ- ਇੰਦਰਜੀਤ ਕੰਗ) – ਸਮਰਾਲਾ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੜਕੀਆਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਗਈ।ਇਹ ਅਨੋਖਾ ਕੰਮ ਸਮਰਾਲਾ ਸ਼ਹਿਰ ਵਿੱਚ ਸ਼ਰਮਾ ਪਰਿਵਾਰ ਵੱਲੋਂ ਲੜਕੀਆਂ ਨੂੰ ਮੁਫਤ ਟੇਲਰਿੰਗ ਦੀ ਟਰੇਨਿੰਗ ਪ੍ਰਦਾਨ ਕਰ ਰਿਹਾ ਆਰਤੀ ਮੈਮੋਰੀਅਲ ਫਰੀ ਟੇਲਰਿੰਗ ਸੈਂਟਰ ਦੀਆਂ ਲੜਕੀਆਂ ਵੱਲੋਂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੈਂਟਰ ਦੇ ਡਾਇਰੈਕਟਰ ਸੁਦੇਸ਼ ਸ਼ਰਮਾ ਤੇ ਊਸ਼ਾ ਸ਼ਰਮਾ ਨੇ ਦੱਸਿਆ ਕਿ ਛਬੀਲ ਦਾ ਉਦਘਾਟਨ ਸ਼ਰਮਾ ਪਰਿਵਾਰ ਦੇ ਛੋਟੇ ਬੱਚੇ ਸ਼ਵੈਨ ਸ਼ਰਮਾ ਕੋਲੋਂ ਕਰਵਾਇਆ ਗਿਆ, ਜਿਸ ਦੀ ਉਮਰ ਦੋ ਸਾਲ ਤੋਂ ਘੱਟ ਹੈ। ਇਸ ਉਪਰੰਤ ਛਬੀਲ ਦੀ ਸ਼ੁਰੂਆਤ ਇਸ ਸੈਂਟਰ ਦੀਆਂ ਲੜਕੀਆਂ ਨੇ ਆਦਮੀਆਂ ਦੇ ਬਰਾਬਰ ਦਾ ਦਰਜਾ ਦੇਣ ਦਾ ਚਿੰਨ੍ਹ ਬਣਾ ਕੇ ਕੀਤੀ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਸਮਰਾਲਾ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਲੜਕੀਆਂ ਵੱਲੋਂ ਆਪਣੇ ਜੇਬ ਖਰਚ ਵਿੱਚੋਂ ਪੈਸੇ ਬਚਾ ਕੇ ਇਸ ਠੰਡੇ ਮਿੱਠੇ ਜਲ ਦੀ ਛਬੀਲ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ, ਖੁਦ ਛਬੀਲ ਵਰਤਾ ਕੇ ਸਾਰਾ ਕਾਰਜ ਨੇਪਰੇ ਚਾੜਿਆ ਗਿਆ।
ਦੂਸਰਾ ਇਸ ਮੌਕੇ ਲੜਕੀਆਂ ਨੇ ਡੂੰਘੇ ਬੋਰ ਵਿੱਚ ਫਸੇ ਫਤਹਿਵੀਰ ਦੀ ਲੰਬੀ ਉਮਰ ਦੀ ਕਾਮਨਾ ਅਤੇ ਉਸ ਦੇ ਜਲਦੀ ਬਾਹਰ ਆਉਣ ਦੀ ਪ੍ਰਾਰਥਨਾ ਵੀ ਕੀਤੀ।ਛਬੀਲ ਦੀ ਸੇਵਾ ਕਰਨ ਵਾਲੀਆਂ ਲੜਕੀਆਂ ਵਿੱਚ ਮਨਜੀਤ ਕੌਰ, ਰੀਆ, ਸਿਮਰਨਜੀਤ ਕੌਰ, ਬਲਜਿੰਦਰ ਕੌਰ, ਕਰਮਜੀਤ ਕੌਰ, ਮੋਨਿਕਾ, ਨਿਸ਼ੂ, ਮਨਜੀਤ ਕੌਰ, ਸੁਨੱਖੀ, ਨੇਹਾ, ਹਰਸ਼ਦੀਪ ਕੌਰ, ਅਰਚਨਾ ਤਿਵਾੜੀ, ਜਸਵੀਰ ਕੌਰ, ਸਿਮਰਨ ਡੱਲਾ, ਅਮਨਪੀ੍ਰਤ ਕੌਰ, ਕਮਲਜੀਤ ਕੌਰ ਕੰਗ, ਅਸ਼ੀਸ਼ ਕੁਮਾਰੀ ਅਤੇ ਅਮਨਦੀਪ ਕੌਰ ਅਦਿ ਹਾਜਰ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media