ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ ਜੂਨ 2019 ਤੋਂ
ਆਯੋਜਿਤ 10 ਰੋਜ਼ਾ ਸਮਰ ਕੈਂਪ ਆਪਣੀ ਸਮਾਪਤੀ `ਤੇ ਪਹੁੰਚਿਆ।ਇਸ ਸਮਰ ਕੈਂਪ ਵਿਚ ਸਕੂਲ ਦੀਆਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।ਸਮਰ ਕੈਂਪ ਦੇ ਸਮਾਪਨ ਸਮਾਰੋਹ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਚੰਡੀਗੜ੍ਹ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।
ਸਮਰ ਕੈਂਪ ਮੌਕੇ ਸਕੂਲ ਵਿਚ ਵੱਖ-ਵੱਖ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕੀ ਵੁਮਨ ਐਂਡ ਚਾਈਲਡ ਸੋਸਾਇਟੀ ਫਾਰ ਰੂਰਲ ਟੈਕਨਾਲੋਜੀ ਵਲੋਂ ਬਯੂਟੀਸ਼ਨ ਕੋਰਸ, ਯੋਗਾ, ਕਰਾਟੇ, ਸਪੋਰਟਸ ਮੁਕਾਬਲੇ, ਸਮਾਜਿਕ ਸਿੱਖਿਆ, ਬਾਲਾ ਗਤੀਵਿਧੀਆਂ, ਏ.ਟੀ.ਐਲ ਰੋਬੋਟਿਕਸ ਵਰਕਸ਼ਾਪ, ਕੰਪਿਊਟਰ ਟਾਈਪਿੰਗ ਆਦਿ। ਕੰਪਿਊਟਰ ਟਾਈਪਿੰਗ ਸਿੱਖਣ ਵਾਲੀਆਂ ਵਿਦਿਆਰਥਣਾਂ ਦਾ ਟੈਸਟ ਵੀ ਅੱਜ ਲਿਆ ਗਿਆ।ਜਿਸ ਵਿਚ ਅੰਗਰੇਜ਼ੀ ਟਾਈਪਿੰਗ ਵਿਚ ਦਸਵੀਂ ਜਮਾਤ ਦੀ ਸੀਮਾ ਨੇ ਪਹਿਲਾ, ਅਰਸ਼ ਨੇ ਦੂਸਰਾ ਅਤੇ ਕਵਲਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਇਸੇ ਤਰਾਂ ਪੰਜਾਬੀ ਟਾਈਪਿੰਗ ਵਿਚ ਹਰਮਨਪ੍ਰੀਤ ਨੇ ਪਹਿਲਾ ਤੇ ਨੀਲੂ ਨੇ ਦੂਸਰਾ ਸਥਾਨ ਹਾਸਲ ਕੀਤਾ।
ਸਮਰ ਕੈਂਪ ਦੀ ਸਮਾਪਨ ਸਮਾਰੋਹ ਮੌਕੇ ਵੱਖ ਵੱਖ ਗਤੀਵਿਧੀਆਂ ਵਿੱਚੋਂ ਜੇਤੂ ਵਿਦਿਆਰਥਣਾਂ ਮੁੱਖ ਮਹਿਮਾਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਹੌਂਸਲਾ ਅਫਜ਼ਾਈ ਕੀਤੀ ਅਤੇ ਬਿਊਟੀਸ਼ਨ ਕੋਰਸ ਹਾਸਲ ਕਰਨ ਵਾਲ਼ੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸ੍ਰੀਮਤੀ ਮਨੀਸ਼ਾ ਗੁਲਾਟੀ ਜੀ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਮਿਹਨਤੀ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਦੀ ਮਿਹਨਤ ਸਦਕਾ ਇਹ ਸਮਰ ਕੈਂਪ ਸਫਲਤਾਪੂਰਕ ਸਿਰੇ ਚੜ੍ਹਿਆ।ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਹੋਰ ਮਿਹਨਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media