ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਯੂ.ਬੀ.ਡੀ.ਸੀ ਉਪ ਮੰਡਲ ਮਾਧੋਪੁਰ ਅਤੇ ਤੇ ਮਲਿਕਪੁਰ ਅਧੀਨ ਆਉਂਦੇ ਘਰਾਟਾਂ ਦੀ ਬੋਲੀ ਮਿਤੀ 11 ਜੂਨ 2019 ਤੇ 12 ਜੂਨ 2019 ਨੂੰ ਕਰਵਾਈ ਜਾਣੀ ਸੀ।ਪਰ ਪ੍ਰਬੰਧਕੀ ਕਾਰਨਾਂ ਕਰਕੇ ਹੁਣ ਇਹ ਬੋਲੀ 14 ਜੂਨ ਨੂੰ ਪਹਿਲਾਂ ਵਾਲੇ ਸਥਾਨ `ਤੇ ਹੀ ਕਰਵਾਈ ਜਾਏਗੀ।
ਇਹ ਜਾਣਕਾਰੀ ਜਗਦੀਸ਼ ਰਾਜ ਕਾਰਜਕਾਰੀ ਇੰਜੀਨੀਅਰ ਯੂ.ਬੀ.ਡੀ.ਸੀ ਗੁਰਦਾਸਪੁਰ ਅਤੇ ਸੁਰਿੰਦਰ ਸਿੰਘ ਕਲੇਰ ਐਸ.ਡੀ.ਓ ਯੂ.ਬੀ.ਡੀ.ਸੀ ਉਪ ਮੰਡਲ ਮਾਧੋਪੁਰ ਅਤੇ ਯੂ.ਬੀ.ਡੀ.ਸੀ ਉਪ ਮੰਡਲ ਮਲਿਕਪੁਰ ਨੇ ਸਾਂਝੇ ਤੋਰ `ਤੇ ਦਿੱਤੀ।ਉਨ੍ਹਾਂ ਦੱਸਿਆ ਕਿ ਉਪਰੋਕਤ ਨਿਰਧਾਰਤ ਦਿਨ ਮਾਧੋਪੁਰ ਦੇ ਘਰਾਟ ਦੀ ਬੋਲੀ ਬਾਅਦ ਦੁਪਿਹਰ 3.00 ਵਜੇ ਕਰਵਾਈ ਜਾਏਗੀ ਅਤੇ ਮਲਿਕਪੁਰ ਘਰਾਟਾਂ ਦੀ ਬੋਲੀ ਨਿਰਧਾਰਤ ਦਿਨ ਸਵੇਰੇ 11.00 ਵਜੇ ਹੋਵੇਗੀ।
ਉਨ੍ਹਾਂ ਦੱਸਿਆ ਕਿ ਘਰਾਟ ਦੀ ਬੋਲੀ ਦੇ ਚਾਹਵਾਨ ਵਿਅਕਤੀ ਨੂੰ ਬੋਲੀ ਸ਼ੁਰੂ ਹੋਣ ਤੋਂ ਪਹਿਲਾਂ 500 ਰੁਪਏ ਸਕਿਊਰਟੀ ਵਜੋਂ ਜਮ੍ਹਾ ਕਰਵਾਉਂਣੇ ਹੋਣਗੇ।ਜੇਕਰ ਕਿਸੇ ਬੋਲੀਕਾਰ ਨੇ ਪਹਿਲਾਂ ਗੁਰਦਾਸਪੁਰ ਮੰਡਲ ਵਿੱਚ ਘਰਾਟ ਦੀ ਬੋਲੀ ਲੈ ਕੇ ਸਾਲ 2018-19 ਦੋਰਾਨ ਠੇਕਾ ਲਿਆ ਹੈ ਤਾਂ ਉਹ ਉਪ ਮੰਡਲ ਦਫਤਰ ਵਿੱਚੋਂ ਇਸ ਸਬੰਧੀ ਐਨ.ੳ.ਸੀ ਬੋਲੀ ਦੇਣ ਤੋਂ ਪਹਿਲਾ ਪੇਸ਼ ਕਰੇਗਾ ਅਤੇ ਐਨ.ੳ.ਸੀ ਪੇਸ਼ ਨਾ ਕਰਨ ਦੀ ਸੂਰਤ ਵਿੱਚ ਉਹ ਬੋਲੀਕਾਰ ਬੋਲੀ ਦੇਣ ਦਾ ਹੱਕਦਾਰ ਨਹੀਂ ਹੋਵੇਗਾ।ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਬੋਲੀ ਦੇਣ ਵਾਲੇ ਨੂੰ 60 ਦਿਨਾਂ ਦਾ ਕਿਰਾਇਆ ਮੋਕੇ `ਤੇ ਬੋਲੀ ਖਤਮ ਹੋਣ ਤੇ ਸਿਕਉਰਟੀ ਵਜੋਂ ਜਮ੍ਹਾ ਕਰਵਾਉਣਾ ਪਵੇਗਾ ਅਤੇ ਇਸ ਰਕਮ ਦਾ ਪਹਿਲੀ ਜਮ੍ਹਾਂ ਕਰਵਾਈ ਸਿਕਊਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ।ਉਨ੍ਹਾਂ ਦੱਸਿਆ ਕਿ ਬੋਲੀ ਦੀ ਮੰਨਜੂਰੀ /ਕੈਂਸਲ ਕਰਨ ਦਾ ਫੈਸਲਾ ਨਿਗਰਾਨ ਇੰਜੀਨੀਅਰ ਯੂ.ਬੀ.ਡੀ.ਸੀ ਹਲਕਾ ਅੰਮ੍ਰਿਤਸਰ ਦੇਣਗੇ ਜੋ ਅੰਤਿਮ ਅਤੇ ਫਾਇਨਲ ਸਮਝਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਘਰਾਟਾਂ ਦਾ ਕਬਜਾ ਲੈਣ ਤੋਂ ਪਹਿਲਾ ਸਫਲ ਬੋਲੀ ਵਾਲੇ ਨੂੰ ਇੰਡੀਅਨ ਐਕਟ ਦੇ ਮੁਤਾਬਿਕ ਐਗਰੀਮੈਂਟ ਕਰਨਾ ਪਵੇਗਾ ਅਤੇ 10 ਦਿਨ੍ਹਾਂ ਦੇ ਵਿੱਚ ਘਰਾਟ ਦਾ ਕਬਜ਼ਾ ਲੈਣਾ ਹੋਵੇਗਾ ਨਹੀਂ ਤਾਂ ਜਮ੍ਹਾਂ ਕੀਤੀ ਸਿਕਊਰਟੀ ਦੀ ਰਕਮ ਜ਼ਬਤ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਘਰਾਟ ਇਸ ਸਮੇਂ ਜਿਸ ਹਾਲਤ ਵਿੱਚ ਹੈ ਉਸ ਨੂੰ ਮੁੱਖ ਰੱਖਦਿਆਂ ਬੋਲੀ ਦਿੱਤੀ ਜਾਵੇਗੀ ਅਤੇ ਬੋਲੀ ਤੋਂ ਬਾਅਦ ਘਰਾਟ ਜਿਸ ਹਾਲਤ ਵਿੱਚ ਹੋਵੇਗਾ ਉਸ ਹਾਲਤ ਵਿੱਚ ਕਬਜ਼ਾ ਦਿੱਤਾ ਜਾਵੇਗਾ, ਘਰਾਟ ਦਾ ਸਾਰਾ ਸਮਾਨ ਜਿਵੇਂ ਗਰੜ, ਬੈਰਿੰਗ, ਜਲੋਟ, ਪੂੜੇ ਆਦਿ ਠੇਕੇਦਾਰ ਦੇ ਆਪਣੇ ਹੋਣਗੇ। ਉਪਰੋਕਤ ਸਮਾਨ ਚੁੱਕਣ `ਤੇ ਇਸ ਦਫਤਰ ਨੂੰ ਪਹਿਲਾ ਲਿਖਤੀ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਰਾਟ ਨੂੰ ਚੱਲਦਿਆਂ ਕਿਸੇ ਕਿਸਮ ਦੀ ਖਰਾਬੀ ਆਉਣ `ਤੇ ਸਰਕਾਰ ਉਸ ਦੀ ਜਿੰਮੇਵਾਰ ਨਹੀਂ ਹੋਵੇਗੀ ਅਤੇ ਇਸ ਦਾ ਖਰਚਾ ਘਰਾਟ ਚਲਾਉਣ ਵਾਲੇ ਨੂੰ ਹੀ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਰਾਏ ਦੇ ਬਕਾਏ ਦੀ ਵਸੂਲੀ ਜੋ ਕੋਈ ਰਹਿ ਜਾਵੇ ਤਾਂ ਬਤੋਰ ਏਰੀਅਰ ਆਫ ਲੈਂਡ ਰੈਵਨਿਊ ਦੇ ਮੱਧ ਹੇਠ ਵਸੂਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਹਰੇਕ ਮਹੀਨੇ ਕਿਰਾਇਆ ਮਹੀਨੇ ਦੀ 10 ਤਰੀਖ ਤੱਕ ਹਰ ਹਾਲਤ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਕਿਰਾਏ ਵਿੱਚ ਦੇਰੀ ਹੋਣ ਤੇ 15 ਫੀਸਦ ਦੇ ਹਿਸਾਬ ਨਾਲ ਜੁਰਮਾਨਾ ਪ੍ਰਾਪਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਲੋੜ ਪੈਣ ਤੇ ਇਹ ਘਰਾਟ ਕਦੇ ਵੀ ਖਾਲੀ ਕਰਵਾਇਆ ਜਾ ਸਕਦਾ ਹੈ ਅਤੇ ਠੇਕੇਦਾਰ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media