Sunday, August 2, 2026

ਮੀਡੀਆ ਰਾਹੀਂ ਮੁਸ਼ਕਲਾਂ ਉਜਾਗਰ ਕਰਨ `ਤੇ ਨੇਤਰਹੀਣ ਪਰਿਵਾਰ ਦੀ ਮਦਦ ਲਈ ਦੇਸ਼-ਵਿਦੇਸ਼ ਤੋਂ ਅੱਗੇ ਆਏ ਸਮਾਜਸੇਵੀ

ਜੰਡਿਆਲਾ ਗੁਰੂ, 13 ਜੂਨ  (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਇਥੋਂ ਨੇੜਲੇ ਪਿੰਡ ਵਡਾਲਾ ਜੋਹਲ ਦੇ ਨੇਤਰਹੀਣ ਪਰਿਵਾਰ ਦੀਆਂ ਮੁਸ਼ਕਿਲਾਂ ਮੀਡੀਆ ਰਾਹੀਂ PUNJ1306201903ਉਜਾਗਰ ਕਰਨ `ਤੇ ਦੇਸ਼ ਵਿਦੇਸ਼ ਦੇ ਸਮਾਜ ਸੇਵੀਆਂ ਵਲੋਂ ਇਸ ਪਰਿਵਾਰ ਨੂੰ ਆਰਥਿਕ ਸਹਾਇਤਾ ਭੇਜੀ ਜਾ ਰਹੀ ਹੈ। ਆਸਟ੍ਰੇਲੀਆ ਤੋਂ ਅਮਨਦੀਪ ਸਿੰਘ ਵਿਰਕ (ਜੰਡਿਆਲੇ ਵਾਲਾ) ਵਲੋਂ ਭੇਜੀ ਗਈ ਆਰਥਿਕ ਸਹਾਇਤਾ ਜਿਸ ਵਿਚ ਰਸੋਈ ਘਰ ਦਾ ਲਗਭਗ ਪੂਰਾ ਸਮਾਨ (ਸਾਬਣ, ਤੇਲ, ਘਿਉ, ਬਿਸਕੁਟ, ਨਮਕੀਨ, ਬੁਰਸ਼, ਆਟਾ, ਚਾਵਲ, ਦਾਲਾਂ, ਮਸਾਲੇ, ਖੰਡ , ਨਮਕ, ਸ਼ੈਂਪੂ ਆਦਿ) ਜੰਡਿਆਲਾ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਨੇਤਰਹੀਣ ਪਰਿਵਾਰ ਦੇ ਘਰ ਪਹੁੰਚਾਇਆ ਗਿਆ ।
ਇਸ ਤੋਂ ਪਹਿਲਾਂ ਸਮਾਜ ਸੇਵੀ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਵਲੋਂ ਵੀ ਜੰਡਿਆਲਾ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਪਰਿਵਾਰ ਲਈ ਮਹੀਨੇ ਦਾ ਪੱਕਾ ਰਾਸ਼ਨ, ਸਿਲੰਡਰ, ਦੁੱੱਧ, ਸਬਜ਼ੀ ਆਦਿ ਦੀ ਜਿੰਮੇਵਾਰੀ ਲਈ ਗਈ ਹੈ।ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਕਿਹਾ ਕਿ ਅਗਰ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਸਹਾਇਤਾ ਕਰਨਾ ਚਾਹੇ ਤਾਂ ਕਰ ਸਕਦਾ ਹੈ।ਕਲੱਬ ਦੇ ਚੇਅਰਮੈਨ ਸੁਨੀਲ ਦੇਵਗਨ ਨੇ ਕਿਹਾ ਕਿ ਕਲੱਬ ਵਲੋਂ ਜਲਦੀ ਹੀ ਇਸ ਪਰਿਵਾਰ ਨੂੰ ਗਰਮੀਆਂ ਦੇ ਕਪੜੇ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਜਾਵੇਗਾ।ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਇਸ ਪਰਿਵਾਰ ਦੀ ਸੇਵਾ ਸੰਭਾਲ ਲਈ ਕੋਈ ਪੱਕੇ ਮੁਲਾਜ਼ਮ ਦੀ ਸੇਵਾ ਨਾ ਕਰ ਸਕੀ ਤਾਂ ਕਲੱਬ ਵਲੋਂ ਜਲਦੀ ਹੀ ਇਹ ਉਪਰਾਲਾ ਕੀਤਾ ਜਾਵੇਗਾ। ਇਸ ਮੋਕੇ ਇਲਾਵਾ ਅਨਿਲ ਕੁਮਾਰ, ਵਰੁਣ ਸੋਨੀ, ਨਰਿੰਦਰ ਸੂਰੀ, ਹਰਿੰਦਰਪਾਲ ਸਿੰਘ, ਕੁਲਵੰਤ ਸਿੰਘ, ਜੀਵਨ ਸ਼ਰਮਾ, ਜਸਬੀਰ ਸਿੰਘ ਭੋਲਾ, ਕੰਵਲਜੀਤ ਸਿੰਘ ਤਰਸਿੱਕਾ, ਸੁਖਦੇਵ ਸਿੰਘ ਖਾਲਸਾ, ਸਤਪਾਲ ਸਿੰਘ ਆਦਿ ਮੌਜੂਦ ਸਨ।
              ਇਸੇ ਦੌਰਾਨ ਜੰਡਿਆਲਾ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਦੋ ਸਾਲਾਂ ਮਾਸੂਮ ਫ਼ਤਿਹਵੀਰ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਵਾਹਿਗੁਰੂ ਦਾ ਸਿਮਰਨ ਕੀਤਾ ਗਿਆ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply