Monday, March 23, 2026

ਮਾਸਟਰਜ਼ ਗੇਮਜ਼ ਖਿਡਾਰੀਆਂ ਦਾ 6ਵਾਂ ਰਾਜ ਪੱਧਰੀ ਸਨਮਾਨ ਸਮਾਰੋਹ ਸੰਪਨ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਸੰਧੂ) – ਕੇਂਦਰ ਤੇ ਪੰਜਾਬ ਸਰਕਾਰ ਦੇ ਕੋਲੋਂ ਕੌਮੀ ਤੇ ਕੌਮਾਤਰੀ ਪੱਧਰ ਦੇ ਮਾਸਟਰ ਗੇਮਜ਼ ਖਿਡਾਰੀਆਂ ਦੀਆਂ ਹੱਕੀ ਮੰਗਾਂ ਤੇ PUNJ1606201901ਹੋਰ ਅਧਿਕਾਰਾਂ ਦੀ ਬਾਤ ਪਾਉਂਦਾ 6ਵਾਂ ਰਾਜ ਪੱਧਰੀ ਸਨਮਾਨ ਸਮਾਰੋਹ ਯਸੱਸਵੀ ਅਕੈਡਮੀ ਫਾਰ ਸਕਿਲਜ਼ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰੰਨ ਹੋ ਗਿਆ।
            ਮਾਸਟਰ ਗੇਮਜ਼ ਆਫ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਮੇਜਰ ਬਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੇ ਕਨਵੀਨਰ ਤੇ ਕੌਮਾਂਤਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਦੇ ਪ੍ਰਬੰਧਾਂ ਹੇਠ ਆਯੋਜਿਤ ਇਸ ਰਾਜ ਪੱਧਰੀ ਸਨਮਾਨ ਸਮਾਰੋਹ ਦੇ ਦੌਰਾਨ ਕੌਮੀ ਤੇ ਕੌਮਾਂਤਰੀ ਪੱਧਰ ਦੇ 5 ਦਰਜਨ ਦੇ ਕਰੀਬ ਮਹਿਲਾ-ਪੁਰਸ਼ ਮਾਸਟਰਜ਼ ਖਿਡਾਰੀਆਂ ਤੋਂ ਇਲਾਵਾ ਮੈਡਮ ਮਹਿਕ ਕਪੂਰ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਮੈਡਮ ਸਰਬਜੀਤ ਕੌਰ, ਅਜੀਤ ਸਿੰਘ ਰੰਧਾਵਾ, ਦਲਬੀਰ ਸਿੰਘ ਤੱਗੜ, ਹਰਜੀਤ ਸਿੰਘ ਵਾਕਰ, ਜਗੀਰ ਸਿੰਘ, ਅਵਤਾਰ ਸਿੰਘ ਜੀ.ਐਨ.ਡੀ.ਯੂ, ਬਾਲਕ੍ਰਿਸ਼ਨ, ਬਾਬਾ ਮੋਹਨ ਸਿੰਘ, ਕੋਚ ਬਲਕਾਰ ਸਿੰਘ, ਕੋਚ ਬ੍ਰਿਜ਼ ਮੋਹਨ ਰਾਣਾ ਤੇ ਕਈ ਹੋਰ ਨਾਮਵਰ ਸ਼ਖਸ਼ੀਅਤਾਂ ਤੇ ਖੇਡ ਪ੍ਰਮੋਟਰਾਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।ਜਦਕਿ ਏਸ਼ੀਅਨ, ਕੈਨੇਡਾ, ਅਸਟ੍ਰੇਲੀਆ ਆਦਿ ਦੇਸ਼ਾਂ ਦੀਆਂ ਵਿਸ਼ਵ ਪੱਧਰੀ ਵੈਟਰਨ ਖੇਡਾਂ ਵਿੱਚ ਮੱਲ੍ਹਾ ਮਾਰਨ ਵਾਲੇ ਪੰਜਾਬ ਭਰ ਦੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ `ਤੇ ਨਿਵਾਜ਼ਿਆ ਗਿਆ।
               ਸਮਾਰੋਹ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਸ਼-ਬੰਸ਼ ਦੀ ਮੌਜੂਦਾ ਪੀੜ੍ਹੀ ਵਿੱਚੋਂ ਉਘੇ ਖੇਡ ਪ੍ਰਮੋਟਰ ਬਾਬਾ ਪਰਮਿੰਦਰ ਸਿੰਘ ਬੇਦੀ ਨੇ ਬਤੌਰ ਮੁੱਖ ਮਹਿਮਾਨਤੇ ਐਸੋਸੀਏਸ਼ਨ ਦੇ ਕੌਮੀ ਜੁਆਇੰਟ ਸੈਕਟਰੀ ਪ੍ਰਤਾਪ ਸਿੰਘ ਲੁਥਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਪ੍ਰਿੰਸੀਪਲ ਸੁਖਜਿੰਦਰ ਪਾਲ ਸਿੰਘ ਸੰਧੂ ਨੇ ਆਈਆਂ ਸ਼ਖਸ਼ੀਅਤਾਂ ਤੇ ਖਿਡਾਰੀਆਂ ਨੂੰ `ਜੀ ਆਇਆ` ਕਿਹਾ।ਬਾਬਾ ਪਰਮਿੰਦਰ ਸਿੰਘ ਬੇਦੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਯਾਦਗਾਰੀ ਹੀ ਨਹੀਂ ਬਲਕਿ ਸਮਾਜ ਲਈ ਪ੍ਰੋਰਨਾ ਸਰੋਤ ਹੋ ਨਿਬੜਦੇ ਹਨ।ਜਿਸ ਦੇ ਲਈ ਸਰਕਾਰੀ ਤੇ ਗੈਰ ਸਰਕਾਰੀ ਪੱਧਰ `ਤੇ ਸਹਾਇਤਾ ਸਮੇਂ ਦੀ ਲੋੜ ਹੈ।ਨਸ਼ਿਆਂ ` ਚ ਫਸੀ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ।ਸੂਬਾ ਜਨਰਲ ਸਕੱਤਰ ਮੇਜਰ ਬਲਰਾਜ ਸਿੰਘ ਨੇ ਐਸੋਸੀਏਸ਼ਨ ਦੀਆਂ ਸਲਾਨਾਂ ਗਤੀਵਿਧੀਆਂ ਅਤੇ ਪ੍ਰਾਪਤੀਆਂ `ਤੇ ਰੌਸ਼ਨੀ ਪਾਈ ਅਤੇ ਵੈਟਰਨ ਖਿਡਾਰੀਆਂ ਨੂੰ ਹੋਰ ਵੀ ਹੰਭਲਾ ਮਾਰਨ `ਤੇ ਜ਼ੋਰ ਦਿੱਤਾ।ਉਘੇ ਪੰਜਾਬੀ ਲੋਕ ਗਾਇਕ ਹਰਦੀਪ ਰੰਧਾਵਾ ਨੇ ਆਪਣੀਆਂ ਬੇਮਿਸਾਲ ਪੇਸ਼ਕਾਰੀਆਂ ਰਾਹੀਂ ਵਾਹ-ਵਾਹ ਖੱਟੀ ਤੇ ਦਰਸ਼ਕਾਂ ਦਾ ਮਨੋਰੰਜ਼ਨ ਕੀਤਾ।ਮੰਚ ਦਾ ਸੰਚਾਲਨ ਗੁਰਮੀਤ ਸਿੰਘ ਸੰਧੂ ਨੇ ਕੀਤਾ।
              ਇਸ ਮੌਕੇ ਮੈਡਮ ਅਰਮਿੰਦਰ ਕੌਰ, ਐਨਮ ਸੰਧੂ, ਨਵਰਾਜ ਜ਼ੋਰਾ, ਯੁਵਰਾਜ ਜ਼ੋਰਾ, ਦੀਪਿਕਾ ਬੱਬਰ, ਦਮਨਦੀਪ ਕੌਰ, ਕੰਵਲਜੀਤ ਕੌਰ, ਵਿਨਰ ਵੀਨੂੰ, ਏ.ਐਸ.ਆਈ ਹਰਜੀਤ ਸਿੰਘ, ਭਗਵਾਨ ਦਾਸ, ਮਨਜੀਤ ਕੌਰ, ਸੁਰਜੀਤ ਸਿੰਘ, ਸੰਤੋਖ ਸਿੰਘ ਸੱਗੂ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply