ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ) – ਸਾਹਿਤਕ ਹਲਕਿਆਂ `ਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜ਼ੁਬਾਨ ਦੇ ਨਾਮਵਰ ਗਲਪ
ਲੇਖਕ ਅਤੇ ਵਾਤਾਵਰਣ ਪ੍ਰ੍ਮੀ ਡਾ. ਦਰਸ਼ਨ ਸਿੰਘ ਧੰਜ਼ਲ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।ਵਡੇ ਤੜਕੇ ਉਨ੍ਹਾਂ ਆਪਣੇ ਨਿਵਾਸ `ਤੇ ਆਖਰੀ ਸਵਾਸ ਲਏ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਹਰਭਜਨ ਖੇਮਕਰਨੀ ਅਤੇ ਧਰਵਿੰਦਰ ਔਲਖ ਨੇ ਦੱਸਿਆ ਕਿ 1937 ਨੂੰ ਜਨਮੇ ਡਾ. ਧੰਜਲ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵਿਚੋਂ ਬਤੋਰ ਵਿਕਾਸ ਅਫਸਰ ਸੇਵਾ ਮੁਕਤ ਹੋਏ ਸਨ ਤੇ ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲੀ “ਤੀਸਰੀ ਅੱਖ”, “ਨਿਉਂਦਰਾ” ਅਤੇ “ਪੱਥਰਾਂ ਦੀ ਦੌੜ” ਆਦਿ ਕਹਾਣੀ ਸੰਗ੍ਰਿਹ ਪਾਏ ਹਨ।ਉਹ ਆਪਣੇ ਪਿੱਛੇ ਪੁੱਤਰ ਡਾ. ਗੁਰਿੰਦਰ ਸਿੰਘ ਅਤੇ ਦੋ ਧੀਆਂ ਛੱਡ ਕੇ ਗਏ ਹਨ।
ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ, ਦੇਵ ਦਰਦ, ਮੁਖਤਾਰ ਗਿੱਲ, ਹਰਜੀਤ ਸੰਧੂ, ਮਲਵਿੰਦਰ, ਅਰਤਿੰਦਰ ਸੰਧੂ, ਨਿਰਮਲ ਅਰਪਣ, ਹਜਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਮਨਮੋਹਨ ਬਾਸਰਕੇ ਸਰਬਜੀਤ ਸੰਧੂ, ਤ੍ਲੋਚਨ ਤਰਨਤਾਰਨ, ਜਗਤਾਰ ਗਿੱਲ, ਗੁਰਬਾਜ ਛੀਨਾ ਬਲਵਿੰਦਰ ਝਬਾਲ, ਪ੍ਰਤਾਪ ਕਠਾਣੀਆ, ਸੁਮੀਤ ਸਿੰਘ, ਡਾ. ਮੋਹਨ, ਸੈਲਿੰਦਰ ਜੀਤ ਰਾਜਨ ਅਤੇ ਜਸਬੀਰ ਝਬਾਲ ਆਦਿ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media