Sunday, September 20, 2026

ਐਸ.ਐਮ.ਓ ਦੀ ਮਹੀਨਾਵਾਰ ਰੀਵਿਊ ਮੀਟਿੰਗ ਹੋਈ

ਪਠਾਨਕੋਟ, 17 ਜੂਨ (ਪੰਜਾਬ ਪੋਸਟ ਬਿਊਰੋ) – ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਦੇਖ-ਰੇਖ ਵਿੱਚ PUNJ1706201902ਐਸ.ਐਮ.ਓ ਦੀ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਾਰੇ ਨੈਸ਼ਨਲ ਪ੍ਰੋਗਰਾਮਾਂ ਦਾ ਰਿਵਿਉ ਕੀਤਾ ਗਿਆ।ਸਿਵਲ ਸਰਜਨ ਵਲੋਂ ਜਿਹਨਾਂ ਪ੍ਰੋਗਰਾਮਾਂ ਦੇ ਟੀਚੇ ਪ੍ਰਾਪਤੀ ਨਾਲੋਂ ਘੱਟ ਸਨ, ਨੂੰ ਮੁਕੰਮਲ ਕਰਨ ਲਈ ਹਦਾਇਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਮਈ ਮਹੀਨੇ ਦਾ 5  ਦਾ ਟੀਚਾ 90% ਪ੍ਰਾਪਤ ਕੀਤਾ ਜਾ ਚੁੱਕਾ ਹੈ।ਇਸ ਮੀਟਿੰਗ ਵਿੱਚ ਐਸ.ਐਨ.ਆਈ.ਡੀ ਰਾਊਡ ਜੋ 16-06-2019 ਤੋਂ 18-06-2019 ਤੱਕ ਮਨਾਇਆ ਜਾਵੇਗਾ, ਇਸ ਬਾਰੇ ਸਮੂਹ ਐਸ.ਐਮ.ਓ ਨੂੰ ਹਦਾਇਤਾਂ ਕੀਤੀਆਂ ਗਈਆ ਕਿ ਆਪਣੇ ਬਲਾਕ ਅਧੀਨ ਝੁੱਗੀਆਂ, ਭੱਠਿਆਂ ਤੇ ਸਲੱਮ ਏਰੀਆ ਵਿੱਚ ਰਹਿੰਦੇ 0 ਤੋਂ ਲੈ ਕੇ 05 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਆਈਆਂ ਜਾਣ।ਇਸ ਮੀਟਿੰਗ ਵਿੱਚ ਸਮੂਹ ਐਸ.ਐਮ.ਓ ਨੂੰ 21-06-2019 ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਬਾਰੇ ਵੀ ਹਦਾਇਤ ਕੀਤੀ ਗਈ।ਇਸ ਕੰਮ ਲਈ ਆਰ.ਬੀ.ਐਸ.ਕੇ ਦੀਆਂ ਟੀਮਾਂ ਨੂੰ ਹੈਲਥ ਐਡ ਵੈਲਨੈਸ ਸੈਟਰਾਂ ਦੀਆਂ ਸੀ.ਐਚ.ਓ ਨਾਲ ਤਾਲਮੇਲ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹੁਕਮ ਜਾਰੀ ਕੀਤੇ ਗਏ।ਮੀਟਿੰਗ ਵਿੱਚ ਸਮੂਹ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ, ਐਨ.ਐਚ.ਐਮ ਅਤੇ ਹੋਰ ਦਫਤਰੀ ਸਟਾਫ ਮੌਜੂਦ ਸਨ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply