ਭੀਖੀ, 18 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ੍ਰੀ ਮਹਾਰਾਜ ਜੰਗ ਸਿੰਘ ਜੀ ਦੀ 50 ਵੀ ਬਰਸੀ ਕੋਟ ਧਰਮੂ ਡੇਰੇ ਵਿਚ ਬਹੁਤ ਹੀ ਸ਼ਰਧਾ
ਨਾਲ ਮਨਾਈ ਗਈ।ਪਿਛਲੇਂ ਦਿਨਾਂ ਤੋ ਚਲ ਰਹੇ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ । ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਯੂ.ਪੀ ਤੋਂ ਵੱਡੀ ਗਿਣਤੀ `ਚ ਸੰਗਤਾਂ ਪਹੁੰਚੀਆ।ਇਸ ਮੋਕੇ ਪੰਥ ਦੇ ਪ੍ਰਸਿੱਧ ਢਾਡੀ ਜੱਥਿਆ ਨੇ ਗੁਰੂ ਜਸ ਰਾਹੀ ਸੰਗਤਾਂ ਨੂੰ ਇਤਿਹਾਸ, ਕੁਰਬਾਨੀਆ, ਸਿੱਖੀ ਜੀਵਨ ਤੋਂ ਜਾਣੂ ਕਰਵਾਇਆ।
ਡੇਰੇ ਦੇ ਮੁੱਖ ਸੇਵਾਦਾਰ ਬਾਬਾ ਕੌਰ ਸਿੰਘ ਨੇ ਕਿਹਾ ਕਿ ਸਾਨੂੰ ਮਹਾਰਾਜ ਜੰਗ ਸਿੰਘ ਜੀ ਦੇ ਦੱਸੇ ਮਾਰਗ ਉਪਰ ਚੱਲਣ ਦੀ ਸਖਤ ਲੋੜ ਹੈ ਕਿਉਂਕਿ ਮਹਾਰਾਜ ਜੀ ਆਪਣੇ ਆਪ ਵਿੱਚ ਸੇਵਾ ਭਾਵਨਾ ਦੇ ਮਹਾਨ ਪੁੰਜ ਸਨ।ਜਿਨ੍ਹਾਂ ਆਪਣੀ ਸਾਰੀ ਜਿੰਦਗੀ ਦੂਜਿਆ ਦਾ ਭਲਾ ਕਰਨ ਚ ਲੰਘਾਈ।ਬਾਬਾ ਕੋਰ ਸਿੰਘ ਜੀ ਨੇ ਕਿਹਾ ਕਿ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਕੇ ਨਾਮਦਾਨ ਹੀ ਮੰਗਣਾ ਚਾਹੀਦਾ ਹੈ ਕਿਊਕਿ ਨਾਮ ਨਾਲ ਹੀ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦੀ ਵਡਿਆਈ ਸਭ ਤੋ ਵੱਡੀ ਹੈ ਤੇ ਗੁਰੂ ਤੋ ਬਿਨਾਂ ਗਿਆਨ ਨਹੀ ਮਿਲਦਾ। ਨੋਜਵਾਨਾਂ ਦਾ ਗੁਰੂ ਦੇ ਲੜ ਲਗਨਾ ਅਜੋਕੇ ਸਮੇ ਦੀ ਲੋੜ ਹੈ। ਡੇਰੇ ਦੇ ਸੇਵਾਦਾਰ ਬਸੰਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਧਾਰਮਿਕ ਪੁਸਤਕ ਵੀ ਕਾਂਗਰਸੀ ਆਗੂ ਅਜੀਤ ਇੰਦਰ ਸਿੰਘ ਮੋਫਰ ਤੇ ਬਾਬਾ ਕੋਰ ਸਿੰਘ ਨੇ ਰਲੀਜ ਕੀਤੀ ਜੋ ਸੰਗਤਾਂ ਵਿੱਚ ਵੀ ਵੰਡੀ ਗਈ।ਡੇਰਾ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਰਮਾਣਾ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਸਰੋਪੇ ਪਾ ਕੇ ਸਨਮਾਨ ਕੀਤਾ।ਇਸ ਮੋਕੇ ਲਗਾਤਾਰ ਅਤੁੱਟ ਭੰਡਾਰਾ ਤੇ ਠੰਡੇ ਮਿੱਠੇ ਦੱਧ ਦੀ ਛਬੀਲ ਵੀ ਲਗਾਈ ਗਈ।
ਇਸ ਮੋਕੇ ਪ੍ਰਧਾਨ ਕੁਲਦੀਪ ਸਿੰਘ ਰੁਪਾਣਾ, ਮੀਤ ਪ੍ਰਧਾਨ ਰਣਧੀਰ ਸਿੰਘ ਬੁੱਟਰ, ਸਕੱਤਰ ਸਿਆਮ ਸਿੰਘ ਦਮਦਮਾ, ਖਜਾਨਚੀ ਜੋਗਿੰਦਰ ਸਿੰਘ ਭੰਬਰੂ, ਸਟੇਜ ਸਕੱਤਰ ਹਰਦੇਵ ਸਿੰਘ ਕੋਟ ਧਰਮੂ, ਲਖਵਿੰਦਰ ਸਿੰਘ ਬੁੱਟਰ ਤੇ ਪਿੰਡ ਕੋਟ ਧਰਮੂ ਦੇ ਸਰਪੰਚ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media