Sunday, April 12, 2026

ਚੋਣਾਂ ਦਾ ਐਲਾਨ ਹੋ ਗਿਆ…

ਚੋਣਾਂ ਦਾ ਐਲਾਨ ਹੋ ਗਿਆ।
ਭੋਲਾ ਹਰ ਸ਼ੈਤਾਨ ਹੋ ਗਿਆ।
ਧੌਣ ਝੁਕਾਈ ਦੇਖੋ ਕਿੱਦਾਂ
ਨਿਰਬਲ, ਹੁਣ ਬਲਵਾਨ ਹੋ ਗਿਆ।

ਦਾਰੂ ਮਿਲਣੀ ਮੁਫਤੋ ਮੁਫਤੀ
ਕੈਸਾ ਇਹ ਫੁਰਮਾਨ ਹੋ ਗਿਆ।
ਇੱਕ ਦੂਜੇ `ਤੇ ਦੋਸ਼ ਮੜ੍ਹਣਗੇ
ਚਾਲੂ ਫਿਰ ਘਮਸਾਨ ਹੋ ਗਿਆ।

ਚੋਣਾਂ ਤੱਕ ਨਾ ਬੇਲੀ ਕੋਈ
ਵੈਰੀ ਪਾਕਿਸਤਾਨ ਹੋ ਗਿਆ।
ਤੂ-ਤੂ ਮੈਂ-ਮੈਂ ਚੱਲਦੀ ਰਹਿਣੀ
ਸੌਂਕਣ ਹੁਣ ਇਮਰਾਨ ਹੋ ਗਿਆ।

ਜੋ ਸੀ ਆਕੜ ਆਕੜ ਖੜ੍ਹਦਾ
ਨੇਤਾ ਹੀ ਬੇਜ਼ਾਨ ਹੋ ਗਿਆ।
ਪਹਿਲਾਂ ਲੁੱਟ ਲੁੱਟ ਖਾਧਾ ਚੋਖਾ
ਚਾਲੂ ਹੁਣ ਤੋਂ ਦਾਨ ਹੋ ਗਿਆ।
Hardeep Birdi

 
ਹਰਦੀਪ ਬਿਰਦੀ
ਮੋ – 90416 00900

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply