ਗੱਲ ਗੂੜ੍ਹੀ ਮੈਂ ਸੁਣਾਵਾਂ ਤੁਸੀਂ ਸੁਣੋ ਖੋਲ ਕੰਨ,
ਕਿਤੇ ਧੁੰਦਲਾ ਨਾ ਰਹੇ ਬੱਦਲਾਂ ਦੇ ਵਿੱਚ ਚੰਨ,
ਜਾਣ ਲੱਗਾ ਹੋਇਆ ਸਾਰਿਆਂ ਨੂੰ ਸੋਚ ਸੀ,
ਉਹ ਸਮਾਜਵਾਦੀ ਦੇ ਗਿਆ,
ਯਾਦ ਰੱਖਿਓ ਭਗਤ ਸਿੰਘ ਸੂਰਮਾ,
ਦੇਸ਼ ਨੂੰ ਆਜ਼ਾਦੀ ਦੇ ਗਿਆ।
ਜਲਿਆਂਵਾਲੇ ਬਾਗ ਵਾਲਾ ਕਾਂਡ,
ਸੀਨੇ ਭਾਂਬੜ ਮਚਾ ਗਿਆ,
ਡੁੱਲ੍ਹਿਆ ਜੋ ਖ਼ੂਨ ਮਾਸੂਮਾਂ ਦਾ,
ਭਗਤ ਸਿੰਘ ਨੂੰ ਜਗਾ ਗਿਆ,
ਬੰਬ ਸੁੱਟ ਕੇ ਅਸੈਂਬਲੀ ਵਿੱਚ,
ਗੋਰਿਆਂ ਨੂੰ ਭਾਜੀ ਦੇ ਗਿਆ,
ਯਾਦ ਰੱਖਿਓ ਭਗਤ ਸਿੰਘ ਸੂਰਮਾ,
ਦੇਸ਼ ਨੂੰ ਆਜ਼ਾਦੀ ਦੇ ਗਿਆ।
ਛੋਟੀ ਉਮਰ ਦੇ ਵਿੱਚ ਬੀਜੀਆਂ ਸੀ,
ਜਿਹੜੀਆਂ ਬੰਦੂਕਾਂ ਯੋਧੇ ਨੇ,
ਉਗ ਆਈਆਂ ਭਰ ਕੇ ਬਾਰੂਦ,
ਜਦ ਆਈਆਂ ਮੁੱਛਾਂ ਯੋਧੇ ਦੇ,
ਕੱਢੀ ਦਿਲ ਦੀ ਭੜਾਸ ਅੰਗਰੇਜ਼ਾਂ `ਤੇ,
ਨਾਅਰਾ ਇਨਕਲਾਬੀ ਦੇ ਗਿਆ,
ਯਾਦ ਰੱਖਿਓ ਭਗਤ ਸਿੰਘ ਸੂਰਮਾ,
ਦੇਸ਼ ਨੂੰ ਆਜ਼ਾਦੀ ਦੇ ਗਿਆ।
ਦੇਸ਼ ਦੀ ਆਜ਼ਾਦੀ ਲਈ ਸ਼ੇਰ ਬਣ,
ਤਿੰਨ ਸੀ ਉਹ ਖੜ੍ਹੇ ਸੂਰਮੇਂ,
ਭਗਤ ਸਿੰਘ, ਰਾਜਗੁਰੂ, ਸੁਖਦੇਵ,
ਹੱਸ ਫਾਂਸੀ ਚੜ੍ਹੇ ਸੂਰਮੇਂ,
ਯਸ਼ੂਜਾਨ ਚੁੰਮ ਰੱਸਾ ਗਲ ਪਾ ਲਿਆ,
ਅਮਰ ਸਮਾਧੀ ਦੇ ਗਿਆ,
ਯਾਦ ਰੱਖਿਓ ਭਗਤ ਸਿੰਘ ਸੂਰਮਾ,
ਦੇਸ਼ ਨੂੰ ਆਜ਼ਾਦੀ ਦੇ ਗਿਆ।
ਯਸ਼ੂ ਜਾਨ
204 /9 ਪ੍ਰੀਤ ਨਗਰ, ਜਲੰਧਰ।
ਮੋ – 91159 21994