ਇਸ ਦੁਨੀਆ ਦੀ ਕੀ ਕੀ ਕਰਾਂ ਬਿਆਨ ਸੱਚਾਈ
ਲੋਕੋ ਮੇਰੀ ਨਿੱਤ ਕਲਮ ਸੋਚਦੀ ਰਹਿੰਦੀ
ਕਿਸੇ ਚੁਰਾਹੇ ਖੜ ਕੇ ਜੇਕਰ ਸੱਚ ਬੋਲਣ ਦੀ ਕੋਸ਼ਿਸ਼ ਕਰਦਾ
ਬੁਰੇ ਇਨਸਾਨਾਂ ਦੀ ਮੈਨੂੰ ਜੁਬਾਨ ਟੋਕਦੀ ਰਹਿੰਦੀ।
ਸੁਨਹਿਰਾ ਭਵਿੱਖ ਬਣਾਉਣ ਲਈ ਪੰਜ ਸਾਲ ਜਿੰਨਾ ਨੂੰ ਦਿੱਤੇ
ਉਹ ਟੋਲੀ ਗਿਰਜ਼ਾਂ ਦੀ ਸਾਡਾ ਮਾਸ ਨੋਚਦੀ ਰਹਿੰਦੀ
ਭੁੱਲ ਕੇ ਵੀ ਨਾ ਜਾਵੀਂ ਬੁਰਿਆਂ ਦੇ ਸ਼ਹਿਰ ਵੇ ਪੁੱਤਰਾ
ਮੇਰੀਆ ਖੈਰਾਂ ਮੰਗੇ ਮੈਨੂੰ ਮੇਰੀ ਮਾਂ ਸਦਾ ਰੋਕਦੀ ਰਹਿੰਦੀ।
ਹੱਕ ਆਪਣੇ ਮੰਗਦਿਆਂ ਨੂੰ ਵਿੱਚ ਚੁਰਾਹੇ ਮਿਲਦੀਆਂ ਡਾਂਗਾਂ
ਵੇ ਸੱਜਣਾ ਸਰਕਾਰਾਂ ਦੀ ਘੂਰ ਹੈ ਝੱਲਣੀ ਪੈਂਦੀ
ਜੇ ਨਾ ਹੁੰਦੀ ਦੋਗਲੀ ਨੀਤੀ ਸਾਡੀਆਂ ਸਰਕਾਰਾਂ ਦੀ
ਸਾਨੂੰ ਕਦੇ ਬੇਰੁਜ਼ਗਾਰੀ ਦੀ ਮਾਰ ਨਾ ਝੱਲਣੀ ਪੈਂਦੀ।
ਚੋਰ ਨੂੰ ਚੋਰ ਜੇ ਕੋਈ ਭੁੱਲ ਭੁਲੇਖੇ ਕਹਿ ਦਿੰਦਾ ਏ
ਵਿੱਚ ਕਲਯੁੱਗ ਦੇ ਕੁੱਤੀ ਚੋਰਾਂ ਦੀ ਵੱਢ ਖਾਣ ਨੂੰ ਪੈਂਦੀ
ਇੱਜ਼ਤਾਂ ਅਤੇ ਪੱਗਾਂ ਦੀ ਰਾਖੀ ਕਰਨ ਵਾਲੇ ਸਿੰਘਾਂ ਦੀ
ਕਿਉਂ ਅੱਜ ਬਲਤੇਜ ਵੇ ਪੱਗ ਹੱਥੋਂ ਆਪਣਿਆਂ ਦੇ ਲਹਿੰਦੀ।
ਬਲਤੇਜ ਸੰਧੂ
ਬੁਰਜ ਲੱਧਾ, ਬਠਿੰਡਾ।
ਮੋ – 9465818158