ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਜੂਨ ਮਹੀਨੇ ਵਿੱਚ ਲਗਾਈ 1
5 ਰੋਜ਼ਾ ਚਿਲਡਰਨ ਥੀਏਟਰ ਅਤੇ ਨ੍ਰਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਦੇ ਲਗਭਗ 30 ਦੇ ਕਰੀਬ ਛੋਟੇ ਬੱਚਿਆਂ ਨੇ ਰੰਗਮੰਚ ਅਤੇ ਡਾਂਸ ਦੀ ਸਿੱਖਿਆ ਪ੍ਰਾਪਤ ਕੀਤੀ।ਇਸ ਵਰਕਸ਼ਾਪ ਵਿੱਚ ਬੱਚਿਆਂ ਨੇ ਰੰਗਮੰਚ, ਕੋਰਿਓਗ੍ਰਾਫ਼ੀ ਅਤੇ ਡਾਂਸ ਆਇਟਮਾਂ ਤਿਆਰ ਕੀਤੀਆਂ।ਇਹ ਵਰਕਸ਼ਾਪ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਲਗਾਈ ਗਈ।ਇਸੇ ਲੜੀ ਨੂੰ ਅਗੇ ਤੋਰਦਿਆਂ ਹੋਇਆਂ ਬੱਚਿਆਂ ਵੱਲੋਂ 15 ਰੋਜ਼ਾ ਵਰਕਸ਼ਾਪ ਦੌਰਾਨ ਦੋ ਨਾਟਕ ਅਤੇ ਦੋ ਹੀ ਕੋਰਿਓਗ੍ਰਾਫ਼ੀ ਪੇਸ਼ ਕੀਤੀਆਂ।
ਪਹਿਲਾ ਨਾਟਕ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਈਮੈਨੂਅਲ ਸਿੰਘ ਅਤੇ ਸਮਰੀਤ ਕੌਰ ਦੁਆਰਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ `ਖੇਡਾਂ-ਖੇਡਾਂ-ਖੇਡਾਂ`, ਦੂਸਰਾ ਨਾਟਕ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਅਤੇ ਈਮੈਨੂਅਲ ਸਿੰਘ ਅਤੇ ਸਮਰੀਤ ਕੌਰ ਦੁਆਰਾ ਨਿਰਦੇਸ਼ਤ ਕੀਤਾ ਨਾਟਕ `ਲਾਲ ਜੀ` ਪੇਸ਼ ਕੀਤਾ ਗਿਆ।ਨਾਟਕ ਤੋਂ ਬਾਅਦ ਬੱਚਿਆਂ ਵਲੋਂ ਤਿਆਰ ਕੀਤੀ ਭਾਵਪੂਰਤ ਕੋਰਿਓਗ੍ਰਾਫ਼ੀ ਪੇਸ਼ ਕੀਤੀ ਗਈ ਜਿਸ ਨੂੰ ਹਾਜ਼ਰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।ਜੋ ਬੱਚਿਆਂ ਅੰਦਰ ਪਣਪਦੀ ਨਾਟਕੀ ਕਲਾ ਦਾ ਬੇਹਤਰੀਨ ਪ੍ਰਦਰਸ਼ਨ ਸੀ।ਦੋਵੇਂ ਨਾਟਕ ਬੱਚਿਆਂ ਦੇ ਉੱਤੇ ਕਥਾ ਕਥਿਤ ਸਿੱਖਿਆ ਦੇ ਨਾਜਾਇਜ਼ ਬੋਝ ਦਰਸਾਉਂਦੇ, ਬੱਚਿਆਂ ਨੂੰ ਸਰੀਰਕ ਖੇਡਾਂ ਵਿੱਚ ਜਾਣ ਅਤੇ ਖੇਡਣ ਦੀ ਸਿੱਖਿਆ ਦੇਂਦੇ ਹਨ ਤਾਂ ਕਿ ਅੱਜ ਦੇ ਮੋਬਾਇਲ ਯੁੱਗ ਦੀਆਂ ਬੈਠੇ ਬਿਠਾਏ ਖੇਡਾਂ ਤੋਂ ਨਿਜਾਤ ਮਿਲ ਸਕੇ। ਜੋ ਛੋਟੇ ਬੱਚਿਆਂ ਦੀ ਅੱਖਾਂ, ਦਿਮਾਗ ਅਤੇ ਸਰੀਰਕ ਬਣਤਰ ਤੇ ਬੁਰਾ ਪ੍ਰਭਾਵ ਪਾ ਰਹੇ ਹਨ। ਇਸ ਮੌਕੇ ਦਰਸ਼ਕਾਂ ਦੇ ਸਣਮੁੱਖ ਹੁੰਦਿਆਂ ਵਰਕਸ਼ਾਪ ਦੇ ਕੁਆਰਡੀਨੇਟਰ ਨੇ ਕੇਵਲ ਧਾਲੀਵਾਲ ਨੇ ਕਿਹਾ ਕਿ ਇਹ ਮਾਂ-ਬਾਪ ਦੀ ਪੈਸੇ ਦੀ ਦੋੜ ਚੋਂ ਨਿਕਲ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਚੰਗਾ ਬਣਾਉਣ ਲਈ ਉਨਾਂ ਨਾਲ ਵੱਧ ਤੋਂ ਵੱਧ ਸਮਾਂ ਗੁਜਾਰਨ।
ਨਾਟਕ ਦੇ ਨੰਨ੍ਹੇ ਕਲਾਕਾਰਾਂ ਵਿੱਚ ਦਵਿਤੀ ਧਵਨ, ਗੁਰਅਮ੍ਰਿਤ ਸਿੰਘ, ਗੁਰਨੁਰਪ੍ਰੀਤ ਸਿੰਘ, ਏਰਿਕ, ਏਕਮ ਧਾਲੀਵਾਲ, ਕਾਇਨਾਤ, ਪਾਰੁਲ, ਚੇਤਨਿਆ, ਮਯੰਕ, ਹਿਮਤ ਸਿੰਘ, ਨੋਨਿੱਧ ਸਿੰਘ, ਨਿਸ਼ਚੇਜੀਤ ਸਿੰਘ, ਸ਼ਿਵਾਂਸ਼, ਖਿਆਨਾ, ਰੁਦਰਾਂਸ਼, ਵਿਭੂਨ ਸ਼ਰਮਾ, ਤੇਜ਼ਸ਼ਵੀਰ ਸਿੰਘ ਆਦਿ ਬੱਚਿਆਂ ਵਲੋਂ ਬੇਹਤਰੀਨ ਅਕਾਦਕਾਰੀ ਪੇਸ਼ ਕੀਤੀ।
ਬੱਚਿਆਂ ਨੂੰ ਵਿਰਸਾ ਵਿਹਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਕੇਵਲ ਧਾਲੀਵਾਲ, ਭੂਪਿੰਦਰ ਸਿੰਘ ਸੰਧੂ ਪਾਰਥੋ ਬੈਨਰਜੀ ਅਤੇ ਪ੍ਰੀਤਪਾਲ ਰੁਪਾਨਾ ਨੇ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਮੀਤ ਸਿੰਘ, ਗੁਰਿੰਦਰ ਮਕਨਾ, ਗੁਰਦੇਵ ਸਿੰਘ ਮਹਿਲਾਂਵਾਲਾ, ਸਤਿੰਦਰ ਓਠੀ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰਨ ਆਏ ਵਿਦਿਆਰਥੀ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media