ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ
ਨਾਂਦੇੜ, 22 ਜੂਨ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਅੰਤਰਰਾਸ਼ਟਰੀ ਯੋਗ ਦਿਵਸ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ਼ੁਕਰਵਾਰ
ਸਵੇਰੇ ਤੜਕੇ 5.00 ਵਜੇ ਮਨਾਇਆ ਗਿਆ।ਯੋਗ ਗੁਰੂ ਬਾਬਾ ਰਾਮਦੇਵ ਦੀ ਰਹਿਨੁਮਾਈ `ਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਜਦਕਿ ਨਾਂਦੇੜ ਤੋਂ ਸੰਸਦ ਮੈਂਬਰ ਪ੍ਰਤਾਪ ਰਾਵ ਚਿਖਲੀਕਰ, ਨਾਂਦੇੜ ਦੇ ਡਿਪਟੀ ਕਮਿਸ਼ਨਰ ਅਰੁਣ ਡੋਂਗਰੇ ਅਤੇ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਦੇ ਪ੍ਰਧਾਨ ਭੂਪਿੰਦਰ ਸਿੰਘ ਮਿਨਹਾਸ ਵੀ ਮੌਜੂਦ ਰਹੇ।ਇਸ ਸਮੇਂ ਇੱਕ ਲੱਖ 20 ਹਜ਼ਾਰ ਲੋਕਾਂ ਨੇ ਇਕੋ ਵਾਰ ਯੋਗ ਕਰ ਕੇ ਦੇਸ਼ ਵਿੱਚ ਇੱਕ ਨਵਾਂ ਕੀਰਤੀਮਾਨ (ਰਿਕਾਰਡ) ਦਰਜ਼ ਕੀਤਾ।ਬਾਬਾ ਰਾਮਦੇਵ ਨੇ ਇਸ ਸਮੇਂ ਦੱਸਿਆ ਕਿ ਇਸ ਕੀਰਤੀਮਾਨ ਨੂੰ ਗੋਲਡਨ ਬੁੱਕ ਆਫ਼ ਰਿਕਾਰਡ ਵਿੱਚ ਸਥਾਨ ਪ੍ਰਾਪਤ ਹੋਇਆ ਹੈ।
ਜਿਲਾ ਪ੍ਰਸ਼ਾਸਨ ਵਲੋਂ ਮਹਾਂਨਗਰ ਪਾਲਿਕਾ ਅਤੇ ਗੁਰਦੁਆਰਾ ਬੋਰਡ ਦੀ ਸਹਾਇਤਾ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਨਾਂਦੇੜ ਸ਼ਹਿਰ ਦੇ ਨਵਾਂ ਕੋਠਾ ਖੇਤਰ ਵਿੱਚ ਕਰਵਾਇਆ ਗਿਆ ਸੀ।ਜਿਸ ਵਿੱਚ ਪਤੰਜਲੀ ਪਰਿਵਾਰ ਹਰਿਦੁਆਰ ਦੇ ਅਹੁੱਦੇਦਾਰਾਂ ਤੋਂ ਇਲਾਵਾ ਮਹਰਾਸ਼ਟਰ ਦੇ ਸਾਰੇ ਜਿਲਿਆਂ ਦੀਆਂ ਪਤੰਜਲੀ ਪਰਿਵਾਰ ਦੀ ਸ਼ਾਖਾਵਾਂ ਤੋਂ ਪ੍ਰਬੰਧਕ ਵੀ ਮੌਜੂਦ ਰਹੇ।ਇਸ ਤੋਂ ਇਲਾਵਾ ਸਾਧੁ, ਬ੍ਰਹਮਚਾਰੀ ਅਤੇ ਯੋਗ ਅਧਿਆਪਕ ਵੀ ਵੱਡੀ ਗਿਣਤੀ `ਚ ਸ਼ਾਮਲ ਹੋਾੇ।ਬਾਬਾ ਰਾਮਦੇਵ ਨੇ ਵੱਖ-ਚੱਖ ਆਸਣਾਂ ਨਾਲ ਯੋਗ ਦਾ ਮਹੱਤਵ ਸਮਝਾਇਆ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਨਾਂਦੇੜ ਵਿ ਚ ਯੋਗ ਦਿਵਸ ਪ੍ਰੋਗਰਾਮ ਰੱਖਣ ਦਾ ਮਕਸਦ ਮਰਾਠਵਾੜਾ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪ੍ਰੋਗਰਾਮ ਦੇ ਨਾਲ ਜੋੜਨਾ ਸੀ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਯੋਗ ਦੇ ਸਹਾਰੇ ਦੇਸ਼ ਹੀ ਨਹੀਂ ਸੰਸਾਰ ਨੂੰ ਤੰਦੁਰੁਸਤ ਰੱਖਣ ਦੀ ਪਹਿਲ ਕੀਤੀ ਹੈ।ਬਾਬਾ ਰਾਮਦੇਵ ਨੇ ਦੇਸ਼ ਅਤੇ ਵਿਦੇਸ਼ ਵਿੱਚ ਯੋਗ ਸਿਖਾ ਕੇ ਇਸ ਨੂੰ ਸਾਰਥਿਕ ਕੀਤਾ ਹਨ। ਸੰਸਦ ਮੈਂਬਰ ਪ੍ਰਤਾਪ ਰਾਵ ਪਾਟਿਲ ਚਿਖਲੀਕਰ ਨੇ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸਮੂਹਿਕ ਤੌਰ `ਤੇ ਯੋਗ ਕਰਨ ਲਈ ਇਸ ਪ੍ਰੋਗਰਾਮ ਵਿੱਚ ਇੱਕ ਲੱਖ ਵੀਹ ਹਜਾਰ ਤੋਂ ਜਿਆਦਾ ਲੋਕ ਇਕੱਠੇ ਹੋਏ ਸਨ।ਜਿਨ੍ਹਾਂ ਵਿੱਚ ਸਕੂਲੀ ਬੱਚੇ, ਅਧਿਆਪਕ, ਕਰਮਚਾਰੀ ਅਤੇ ਆਮ ਨਾਗਰਿਕ ਵੀ ਸ਼ਾਮਿਲ ਸਨ। ਯੋਗ ਕੈਂਪ ਤੋਂ ਬਾਅਦ ਬਾਬਾ ਰਾਮਦੇਵ ਨੇ ਗੁਰਦੁਆਰਾ ਸਚਖੰਡ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਵਲੋਂ ਦਿੱਤੇ ਗਏ ਸਹਿਯੋਗ ਲਈ ਉਨਾਂ ਦਾ ਧੰਨਵਾਦ ਅਤੇ ਨਾਂਦੇੜ ਤੋਂ ਸੰਸਦ ਮਂਬਰ ਚਿਖਲੀਕਰ ਨੇ ਗੁਰਦੁਆਰਾ ਬੋਰਡ ਦਾ ਸ਼ੁਕਰਾਨਾ ਕੀਤਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media