ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ ਵਿਖੇ 5ਵਾਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰਿੰਸੀਪਲ ਅੰਜ਼ਨਾ ਗੁਪਤਾ ਦੀ ਅਗਵਾਈ `ਚ ਮਨਾਇਆ ਗਿਆ।ਜਿਸ ਵਿੱਚ ਸ਼ਾਮਲ ਹੋਏ 450 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਯੋਗ ਆਸਨ ਕੀਤੇ।
ਯੋਗਾ ਟਰੇਨਰਾਂ ਵਿਕਰਮ ਅਤੇ ਮਿਸ ਕਿਰਨ ਬਾਲਾ ਨੇ ਭੁਜੰਗਆਸਨ, ਸ਼ਲਭਾਸਨ, ਤਾੜਾਸਨ, ਅਰਧਚਕ੍ਰਾਸਨ, ਪਸ਼ਮੋਤਾਨਾਸਨ, ਭੁਮਾਸਨ, ਸ਼ੀਰਸ਼ਾਸਨ, ਵਰਿਜਾਸਨ, ਦੰਡਾਸਨ, ਗਰੁੜਾਸਨ, ਕਪਾਲਭਾਤੀ, ਲੋਮ-ਵਿਲੋਮ ਆਦਿ ਆਸਨਾਂ ਨਾਲ ਧਿਆਨ ਲਗਾਉਣ ਬਾਰੇ ਜਾਣਕਾਰੀ ਦਿੱਤੀ।ਉਨਾਂ ਨੇ ਇਹਨਾਂ ਆਸਨਾਂ ਤੋਂ ਰੋਜ਼ਾਨਾ ਜੀਵਨ ਵਿੱਚ ਮਿਲਣ ਵਾਲੇ ਫਾਇਦੇ ਵੀ ਦੱਸੇ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਿਹਤ ਵਿਭਾਗ ਦੇ ਨਿਰਦੇਸ਼ਾਂ `ਤੇ ਡੀ.ਏ.ਵੀ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਅਰਿਆ ਰਤਨ ਪਦਮਸ੍ਰੀ ਐਵਾਰਡੀ ਡਾ. ਪੂਨਮ ਸੂਰੀ ਦੀ ਪ੍ਰੇਰਣਾ ਨਾਲ ਡੀ.ਏ.ਵੀ ਸੰਸਥਾਵਾਂ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ `ਚ ਯੋਗਾ ਦਾ ਗਿਆਨ ਫੈਲਾਉਣ ਲਈ ਲਗਾਤਾਰ ਯੋਗਾ ਪ੍ਰੋਗਰਾਮ ਕਰਵਾ ਰਹੀਆਂ ਹਨ।ਸਕੂਲਾਂ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਯੋਗਾ ਅਭਿਆਸ ਰੋਜ਼ਾਨਾ ਕਰਨਾ ਜਰੂਰੀ ਕੀਤਾ ਗਿਆ ਹੈ।ਉਨਾਂ ਕਿਹਾ ਕਿ ਤੰਦਰੁਸਤ ਸਰੀਰ ਮਨੁੱਖ ਦਾ ਅਸਲੀ ਧੰਨ ਹੈ।ਸਰੀਰ ਅਤੇ ਦਿਮਾਗ ਨੂੰ ਸਵੱਸਥ ਰੱਖਣ `ਚ ਯੋਗਾ ਦਾ ਅਹਿਮ ਯੋਗਦਾਨ ਹੈ।ਉਨਾਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗਾ ਕਿਰਿਆਵਾਂ ਆਪਣਾਉਣ ਦੀ ਪ੍ਰੇਰਣਾ ਕੀਤੀ।
ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲੱਖਣਪਾਲ, ਖੇਤਰੀ ਅਧਿਾਕਰੀ ਡਾ. ਨੀਲਮ ਕਾਮਰਾ, ਮੈਨੇਜਰ ਡਾ. ਰਾਜੇਸ਼ ਕੁਮਾਰ ਅਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਦਿਲੋਂ ਧੰਨਵਾਦ ਕੀਤਾ।ਜਿੰਨਾਂ ਨੇ ਦੇਸ਼ ਵਾਸੀਆਂ ਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਰਾਹੀਂ ਯੋਗ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …