ਅੰਮ੍ਰਿਤਸਰ, 23 ਜੁਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਨੇ ਵਿਸ਼ਵ ਯੋਗ ਦਿਵਸ
ਮਨਾਇਆ।ਜਿਸ ਵਿੱਚ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ, ਬਹੁਤ ਸਾਰੇ ਕਰਮਚਰੀਆਂ ਅਤੇ ਆਮ ਜਨਤਾ ਨੇ ਵੱਡੇ ਪੱਧਰ ‘ਤੇ ਹਿੱਸਾ ਲਿਆ । ਯੋਗ ਗੁਰੂ ਪ੍ਰਦੀਪ, ਯੋਗ ਗੁਰੂ ਕੁਮਾਰ ਅਤੇ ਡਾ. ਅਮਨਦੀਪ ਸਿੰਘ ਬਿਜਰਾਲ ਨੇ ਨਾ ਕੇਵਲ ਵੱਖ-ਵੱਖ ਯੋਗ ਆਸਣਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਬਲਕਿ ਯੋਗ-ਆਸਣ ਕੀਤੇ ਵੀ ਅਤੇ ਨਾਲ-ਨਾਲ ਕਰਵਾਏ ਵੀ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੀਫ਼ ਆਰਥੋਪੇਡਿਕ ਸਰਜਨ ਤੇ ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਵਾਲੇ ਦੁਨੀਆ ਦੇ ਪਹਿਲੇ ਪੰਜਾਬੀ ਸਰਜਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਯੋਗ ਇੱਕ ਪ੍ਰਚੀਨ ਕਸਰਤ ਕਲਾ ਹੈ ਜਿਸ ਨੂੰ ਕਰਨ ਨਾਲ ਸ਼ਰੀਰਕ ਅਤੇ ਮਾਨਸਿਕ,ਤੰਦਰੁਸਤੀ ਮਿਲਦੀ ਹੈ।
ਸੀ.ਓ. ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਾਡੀ ਮੌਜੂਦਾ ਜੀਵਨਸ਼ੈਲੀ ਤਣਾਅ ਅਤੇ ਟੈਨਸ਼ਨ ਨਾਲ ਭਰੀ ਹੋਈ ਹੈ।ਇਸ ਲਈ ਮਾਨਸਿਕ ਤਣਾਅ ਅਤੇ ਥਕਾਵਟ ਨੂੰ ਦੂਰ ਕਰਨ ਲਈ ਯੋਗ ਅਤੇ ਪ੍ਰਮਾਤਮਾ ਦਾ ਸਿਮਰਨ ਇੱਕੋ ਇੱਕ ਹੱਲ ਹੈ।ਡਾ. ਸ਼ਹਿਬਾਜ਼ ਸਿੰਘ ਜਨਰਲ ਮੈਨੇਜਰ ਨੇ ਦੱਸਿਆ ਕਿ ਪੰਜਵੇਂ ਯੋਗ ਦਿਵਸ 2019 ਦਾ ਕੇਂਦਰੀ ਵਿਸ਼ਾ `ਜਲਵਾਯੂ ਪ੍ਰਭਾਵ` ਹੈ। ਜਲਵਾਯੂ ਤਬਦੀਲੀ ਹੋਣ ਕਰਕੇ ਇਸ ਦਿਸ਼ਾ ‘ਚ ਕੰਮ ਕਰਨਾ ਬਹੁਤ ਜਰੂਰੀ ਹੈ।
ਅਮਨਦੀਪ ਗਰੁੱਪ ਵਲੋਂ ਅਮਨਦੀਪ ਮੈਡੀਸਿਟੀ ਮਾਲ ਰੋਡ, ਅਮਨਦੀਪ ਹਸਪਤਾਲ ਜੀ.ਟੀ ਰੋਡ ਤੇ ਅਮਨਦੀਪ ਕ੍ਰਿਕੇਟ ਅਕੈਡਮੀ ਅੰਮ੍ਰਿਤਸਰ, ਅਮਨਦੀਪ ਹਸਪਤਾਲ ਪਠਾਨਕੋਟ, ਅਮਨਦੀਪ ਮਲਟੀ-ਸਪੈਸ਼ਲਿਟੀ ਓ.ਪੀ.ਡੀ ਕਲੀਨਿਕਸ ਜੰਮੂ, ਫਿਰੋਜ਼ਪੁਰ, ਅਮਨਦੀਪ ਕਾਲਜ਼ ਆਫ਼ ਨਰਸਿੰਗ ਵਿਖੇ ਯੋਗਾ ਦਾ ਆਯੌਜਨ ਕੀਤਾ ਗਿਆ।ਇਸ ਦੇ ਨਾਲ ਹੀ ਐਫ਼ 360 ਗੋਲਡ ਜਿਮ ਦੇ ਸਹਿਯੋਗ ਨਾਲ ਆਮ ਜਨਤਾ ਲਈ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਯੋਗ ਸੈਸ਼ਨ ਕਰਵਇਆ ਗਿਆ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media